Followers

Sunday, 5 October 2025

3253 ਗ਼ਜ਼ਲ ਇਹਨਾਂ ਦਿਨਾਂ


 English version 3254
Hindi version 3252
2122 2122 2122 212 

ਕਾਫੀ਼ਆ ਆ

ਰਦੀਫ਼ ਇਹਨਾਂ ਦਿਨਾਂ


ਹਾਲ ਕੀ ਦੱਸਾਂ ਕਿਵੇਂ ਹੈ ਲੰਘ ਰਿਹਾ ਇਹਨਾਂ ਦਿਨਾਂ।

ਰੱਬ ਦਾ ਹੀ ਸਿਰਫ਼ ਮੈਨੂੰ ਆਸਰਾ ਇਹਨਾਂ ਦਿਨਾਂ।


ਦੋਸ਼ ਦਿੰਦੀ ਆ ਦੁਨੀਆ ਆ ਕੇ ਮੈਨੂੰ ਵੇਖ ਲੈ।

ਤੇਰੇ ਬਿਨਾ ਬਦਲਿਆ ਦੁਨੀਆ ਦਾ ਨਜ਼ਰੀਆ ਇਹਨਾਂ ਦਿਨਾਂ।

 

ਰੋਜ਼ ਹੀ ਚਾਹਤ ਬਦਲ ਜਾਂਦੀ ਹੈ ਉਸ ਦੀ ਪਿਆਰ ਵਿਚ।

ਮੈਂ ਕਿਵੇਂ ਜਾਣਾਂ ਕੀ ਉਹ ਵੀ ਚਾਹੁੰਦਾ ਇਹਨਾਂ ਦਿਨਾਂ।


ਦੱਸ ਅਸੀਂ ਕਰੀਏ ਭਰੋਸਾ ਉਸ ਦੀ ਕਿਸ ਗੱਲ ਦਾ।

ਕਰਦਾ ਕੁਝ ਪਰ ਹੋਰ ਕੁਝ ਓਹ ਬੋਲਦਾ ਇਹਨਾਂ ਦਿਨਾਂ।


ਚਾਂਨਣੀ ਖੋਈ ਹੈ ਰਹਿੰਦੀ ਪਿਆਰ ਵਿੱਚ ਜਿਉਂ ਚੰਨ ਦੇ।

ਚਾਂਨਣੀ ਵਿਚ ਚੰਨ ਵੀ ਹੈ ਖੋ ਗਿਆ ਇਹਨਾਂ ਦਿਨਾਂ।


ਕਾਮਯਾਬੀ ਲੈਣੀ ਹੋਵੇ ਤਾਂ ਹੁਨਰ ਆਪਣਾ ਸਵਾਰ ।

ਹਰ ਕੋਈ ਪਲ ਵਿਚ ਹੈ ਸਭ ਕੁਝ ਚਾਹੁੰਦਾ ਇਹਨਾਂ ਦਿਨਾਂ।


'ਗੀਤ' ਚੱਲ ਕਰ ਜ਼ਿੰਦਗੀ ਨੂੰ ਆਪਣੀ ਖੁਸ਼ਹਾਲ ਹੁਣ।

ਹਰ ਕੋਈ ਦਿਸਦਾ ਕਿਉਂ ਬੁਝਿਆ ਜਿਹਾ ਇਹਨਾਂ ਦਿਨਾਂ।।

1.56 pm 5 Oct 2025

No comments: