Followers

Monday, 13 October 2025

3261 ਜਦ ਤੁਸੀਂ ਦੋਵੇਂ ਇਕ ਹੋ (ਪੰਜਾਬੀ ਕਵਿਤਾ)

Hind version 2763
English version 3262
 
ਜਦ ਤੁਸੀਂ ਦੋਵੇਂ ਇਕ ਹੋ, ਫਿਰ ਕਿਉਂ ਆਪਸ ‘ਚ ਲੜਦੇ ਰਹਿੰਦੇ ਹੋ,

ਆਪਣੇ ਆਪ ਨਾਲ ਪਿਆਰ ਕਰੋ, ਕਿਉਂ ਖੁਦ ਨਾਲ ਉਲਝੇ ਰਹਿੰਦੇ ਹੋ।


ਜੇ ਲੜਨ ਦਾ ਹੀ ਸ਼ੌਂਕ ਤੈਨੂੰ, ਤਾਂ ਜਾ ਜੰਗ ਦੇ ਮੈਦਾਨ ਵਿੱਚ ਅੱਗੇ,

ਕੋਈ ਖੜਾ ਨਾ ਰਹੇ ਤੇਰੇ ਅੱਗੇ, ਜੋ ਵੀ ਆਵੇ ਡਰ ਕੇ ਭੱਜੇ।


ਜਦ ਤੁਸੀਂ ਦੋਵੇਂ ਇਕ ਹੋਏ, ਫਿਰ ਕਿਉਂ ਤੂੰ ਤੂੰ ਮੈਂ ਮੈਂ ਕਰਦੇ ਹੋ,

ਜ਼ਿੰਦਗ਼ੀ ਕਿੰਨੀ ਛੋਟੀ ਹੈ, ਕਿਉਂ ਆਪਸ ਵਿੱਚ ਲੜਦੇ ਹੋ।


ਰੱਬ ਨੇ ਕਿਸੇ ਨੂੰ ਵੀ ਜਦੋਂ ਇਕ ਜਿਹਾ ਨਹੀਂ ਬਣਾਇਆ,

ਦੂਜਾ ਬਣ ਜਾਵੇ ਸਾਡੇ ਜਿਹਾ, ਫਿਰ ਕਿਉਂ ਇਹ ਖਿਆਲ ਮਨ 'ਚ ਆਇਆ।


ਰੰਗ‌ ਬਿਰੰਗੀ ਹੈ ਇਹ ਦੁਨੀਆ, ਰੰਗ ਬਿਰੰਗੇ ਫੁੱਲ ਖਿੜੇ ਨੇ ਜਿੱਥੇ,

ਸਭ ਨਾਲ ਪਿਆਰ ਕਰ, ਲੜਾਈਆਂ ਨੂੰ ਤੂੰ ਭੁੱਲ ਜਾ ਇੱਥੇ।


‘ਗੀਤ’ ਕਹਿੰਦੀ ਖੁਸ਼ੀ ਏ ਜੀਵਨ ਦਾ ਮੱਕਸਦ, ਹੱਸ ਲੈ ਗਾ ਲੈ ਸਭ ਨਾਲ ਯਾਰ,

ਛੋਟੀ ਜਿਹੀ ਇਹ ਜਿੰਦਗੀ, ਕਟ‌ ਮਸਤੀ ਨਾਲ ਰਹਿ ਗਏ ਜਿਹੜੇ ਦਿਨ ਨੇ ਚਾਰ।

7.26pm 13 Oct 2025

 

No comments: