ਦੀਵਾਲੀ ਹੈ ਖੁਸ਼ੀਆਂ ਮਨਾਓ, ਪਰ ਸਾਵਧਾਨ।।
ਸ਼ੁਭ ਮੰਗਲ ਦੀਵਾਲੀ ਨੂੰ ਰਹਿਣ ਦਿਓ ਮੰਗਲ,
ਪਟਾਖਿਆਂ ਦੀ ਅੱਗ, ਸ਼ੋਰ ਗੁਲ ਨਾ ਕਰ ਦੇ ਅਮੰਗਲ।
ਪਰਿਆਵਰਨ ਦਾ ਧਿਆਨ ਰੱਖੋ, ਇਸ ਦਾ ਆਦਰ ਮਾਨ ਰਖੋ,
ਇਹੀ ਤਾਂ ਘਰ ਹੈ ਤੁਹਾਡਾ, ਇਸਦਾ ਸੰਮਾਨ ਕਰੋ।
ਜੇ ਵਿਸੈ਼ਲਾ ਹੋ ਗਿਆ ਮਾਹੌਲ, ਸੋਚੋ ਕਿਹੋ ਜਿਹਾ ਕੱਲ੍ਹ ਹੋਵੇਗਾ,
ਸੁੱਚਾ ਰੱਖੋ ਹਵਾ ਪਾਣੀ, ਤਦ ਹੀ ਜੀਵਨ ਰੰਗੀਲਾ ਹੋਵੇਗਾ।
ਪਰਿਆਵਰਨ ਦਾ ਧਿਆਨ ਰੱਖੋ, ਇਸ ਦਾ ਆਦਰ ਮਾਨ ਕਰੋ,
ਦੀਵਾਲੀ ਹੈ ਖੁਸ਼ੀਆਂ ਮਨਾਓ, ਪਰ ਸਾਵਧਾਨ ਰਹੋ।।
ਦੂਸ਼ਿਤ ਹੋ ਜਾਵੇ ਜੇ ਪਰਿਆਵਰਨ, ਕਿਹੋ ਜਿਹੀ ਇਹ ਦੀਵਾਲੀ ਹੋਵੇਗੀ,
ਸਾਹ ਦੁਖੇਗਾ, ਮਰੀਜ਼ਾਂ ਨੂੰ ਤਕਲੀਫ਼, ਖੁਸ਼ਹਾਲੀ ਕਿੱਥੇ ਰਹੇਗੀ।
ਲਖ਼ਮੀ ਵੀ ਜਾਵੇਗੀ ਹੱਥੋਂ, ਤੇ ਸਿਹਤ ਵੀ ਦੂਰ ਚਲੀ ਜਾਵੇਗੀ,
ਇਸ ਦਾ ਆਦਰ ਮਾਨ ਕਰੋ, ਪਰਿਆਵਰਨ ਦਾ ਧਿਆਨ ਰੱਖੋ।
ਦੀਵਾਲੀ ਹੈ ਖੁਸ਼ੀਆਂ ਮਨਾਓ, ਪਰ ਸਾਵਧਾਨ।
ਦੀਵਾਲੀ ਦੇ ਸ਼ੁਭ ਮੰਗਲ ਦੀਵੇ ਜਗਾਓ, ਪਰ ਸਾਵਧਾਨ।।
7.30pm 18 Oct 2025

No comments:
Post a Comment