Followers

Thursday, 9 October 2025

3255 ਗ਼ਜ਼ਲ ਰੰਗ ਏ ਮਹਿਫ਼ਲ ਵਧਾ ਗਈ ਹੋਣੀ


2122 1212 22

ਕਾਫ਼ਿਆ ਆ

ਰਦੀਫ਼ ਗਈ ਹੋਣੀ

ਸੁੱਤੇ ਅਰਮਾਂ ਜਗਾ ਗਈ ਹੋਣੀ।

ਰੋਂਦਿਆਂ ਨੂੰ ਹਸਾ ਗਈ ਹੋਣੀ।


ਅੱਜ ਰੌਣਕ ਸੀ ਉਸਦੇ ਆਉਣ ਦੇ ਨਾਲ,

ਰੰਗ ਏ ਮਹਿਫ਼ਲ ਵਧਾ ਗਈ ਹੋਣੀ।


ਸਾਰੇ ਪੁੱਛਦੇ ਨੇ ਉਸਦੇ ਬਾਰੇ ਹੀ,

ਸੋਚਿਆ ਦੇ ਪਤਾ ਗਈ ਹੋਣੀ।


ਗੱਲ ਲੋਕਾਂ ਨੇ ਜੋ ਬਣਾਈ ਆ,

ਉਸਦੇ ਦਿਲ ਨੂੰ ਦੁਖਾ ਗਈ ਹੋਣੀ।


ਛਾ ਗਈ ਹਰ ਸੂ ਕਿਉਂ ਏ ਖ਼ਾਮੋਸ਼ੀ ,

ਜਾਣ ਉਸਦੇ ਤੋਂ ਛਾ ਗਈ ਹੋਣੀ।


ਧੜਕਣਾਂ ਮੇਰੀਆਂ ਨੇ ਕਿਉਂ ਵਧੀਆਂ ,

ਲੱਗਦਾ ਮੈਨੂੰ ਓ ਆ ਗਈ ਹੋਣੀ।


ਵੇਖ ਕੇ ਨਾ ਨਜ਼ਰ ਹਟਾ ਸਕਿਆ,

'ਗੀਤ' ਉਹਨੂੰ ਏ ਭਾ ਗਈ ਹੋਣੀ।

6.37pm 9 Oct 2025

 

No comments: