ਕਦੇ ਕੁਝ ਫ਼ੈਸਲੇ ਲੈਣੇ ਜੋ ਹੋ ਜਾਂਦੇ ਬੜੇ ਮੁਸ਼ਕਿਲ।
ਅਸੀਂ ਹਾਂ ਸੋਚਦੇ ਜੋ ਮਨ ਦੇ ਵਿੱਚ ਹੈ ਕਰ ਲਈਏ ਹਾਸਿਲ।
ਵੱਧਣ ਲਗਦੀ ਜਦੋਂ ਹੋਲੀ ਜਿਹੀ ਕੋਈ ਪਰੇਸ਼ਾਨੀ,
ਤੇ ਵੱਧ ਕੇ ਇਹ ਬਣ ਜਾਦੀਆਂ ਨੇ, ਆਪਣੀ ਹੀ ਕਾਤਿਲ।
ਕਦੇ ਦਿਸਦੇ ਨੇ ਆਪਣੇ ਹੀ ਬਣਦੇ ਹੋਏ ਬੇਗਾਨੇ।
ਕਦੇ ਬੇਗਾਨੇ ਬਣਕੇ ਆਪਣੇ ਹੀ ਜਿੰਦਗੀ ਵਿਚ ਹੋ ਜਾਂਦੇ ਦਾਖ਼ਿਲ।
ਕਰੀ ਤੂੰ ਪਾਰ ਸਾਰੀ ਮੁਸ਼ਕਲਾਂ ਨੂੰ ਲੜ ਕੇ ਇੰਜ ਹੀ,
ਬਣੋਗੇ ਮੁਸ਼ਕਿਲਾਂ ਨੂੰ ਪਾਰ ਕਰਕੇ ਫਿਰ ਤੁਸੀਂ ਕਾਬਿਲ।
1.37pm 15 Oct 2025
No comments:
Post a Comment