English version 3267
ਮੇਰਾ ਦਰਦ ਨਾ ਸਮਝੇ ਤੂੰ, ਮੈਂ ਤਾਂ ਸਮਝਦਾ ਹਾਂ ਤੇਰੇ ਸਿਤਮ।
ਰਾਹ ਜੁਦਾ ਕਰਕੇ ਤੂੰ, ਭਰ ਦਿੱਤੇ ਮੇਰੀਆਂ ਰਾਹਾਂ ‘ਚ ਗਮ।
ਵਕਤ ਨੂੰ ਸਮਝ ਓ ਸਿਤਮਗਰ, ਟੁੱਟ ਜਾਵੇਗਾ ਵਕਤ ਦੇ ਨਾਲ ਤੇਰਾ ਇਹ ਭਰਮ।
ਹੰਝੂਆਂ ਨੂੰ ਮੈਂ ਤਾਂ ਸਾਂਭ ਲਵਾਂਗਾ, ਪਰ ਤੂੰ ਕਿਵੇਂ ਬੁਝਾਏਂਗਾ ਜਦ ਲੱਗੇਗੀ ਅਗਨ।
ਸ਼ਾਮ ਹੋਵੇਗੀ ਮੇਰਾ ਖ਼ਿਆਲ ਆਵੇਗਾ, ਵਕਤ ਦੇ ਨਾਲ ਫਿਰ ਹਰੇ ਹੋਣਗੇ ਜ਼ਖਮ।
ਪਿਆਰ ਕਰਕੇ ਜਿਵੇਂ ਤੂੰ ਠੁਕਰਾਇਆ ਸਾਨੂੰ, ਕੋਈ ਇੰਝ ਹੀ ਠੁਕਰਾਏ ਤੈਨੂੰ ਵੀ, ਬਣਾ ਕੇ ਆਪਣਾ ਸਨਮ।
7.28pm 21 Oct 2025

No comments:
Post a Comment