Followers

Saturday, 11 October 2025

3259 ਮਾਹਿਆ ਛੰਦ (ਟੱਪੇ)


 ੧)

ਤੂੰ ਸਭ ਦਾ ਹੀਰੋ ਏ,

ਗੱਲਾਂ ਕਰਦਾ ਕਿਉਂ,

ਜਿਵੇਂ ਤੂੰ ਜ਼ੀਰੋ ਏ।


੨)

ਯਾਦਾਂ ਦੇ ਘੇਰੇ ਵਿੱਚ,

ਦਿਸਦਾ ਤੂੰ ਮੈਨੂੰ,

ਸੁਪਨੇ ਦੇ ਡੇਰੇ ਵਿੱਚ।


੩)

ਸੁਪਨੇ ਤੂੰ ਸੱਚ ਕਰ ਦੇ,

ਲੈ ਜਾ ਡੋਲੀ ਵੇ,

ਘੋੜੀ ਤੇ ਤੂੰ ਚੜ੍ਹ ਕੇ।


੪)

ਦੁਨੀਆ ਆਉਣੀ ਜਾਣੀ,

ਖੇਲਾ ਕੁਝ ਪਲ ਦਾ,

ਬਾਕੀ ਸਭ ਹੈ ਫਾਨੀ।

2.45pm 11 Oct 2025

No comments: