Followers

Saturday, 8 November 2025

3287 ਪੰਜਾਬੀ ਗ਼ਜ਼ਲ ਆਸਾਨ ਨਾ ਸਮਝੋ


 

ਬਹਿਰ – 1222 1222 12 22 1222

ਕਾਫ਼ੀਆ – ਆ

ਰਦੀਫ਼ – ਆਸਾਨ ਨਾ ਸਮਝੋ


ਹੈ ਕਰਨਾ ਨਾਲ ਜਿਸਦੇ ਸਾਮਣਾ ਆਸਾਨ ਨਾ ਸਮਝੋ,

ਹੈ ਜਿੱਤਣਾ ਹੁਣ ਜਦੋਂ ਲੋਹਾ ਲਿਆ ।



ਜਦੋਂ ਲਲਕਾਰਿਆ ਦੁਸ਼ਮਣ ਤੁਸੀਂ ਸੋਚੋ ਨਾ ਕੁਝ ਵੀ ਫਿਰ।

ਨਹੀਂ ਮੁੜਨਾ ਡਟੇ ਰਹਿਣਾ ਸਦਾ ਆਸਾਨ ਨਾ ਸਮਝੋ।


ਕਈ ਨੇ ਉਲਝਨਾ ਫਸੀਆਂ ਤੇਰੇ ਦਿਲ ਵਿੱਚ ਨੇ ਦੁਨੀਆ ਦੀ।

ਨਿਕਲਣਾ ਤੇ ਉਹਨਾਂ ਤੋਂ ਜਿੱਤਣਾ ਆਸਾਨ ਨਾ ਸਮਝੋ।


ਨਿਕਲ ਜਾਵੋਗੇ ਇੱਕ ਦਿਨ ਤਾਂ ਤੁਸੀਂ ਵੀ ਹਾਂ ਮੁਸੀਬਤ ਤੋਂ।

 

ਉਸੇ ਹਾਲਤ ਨੂੰ ਫਿਰ ਸੰਭਾਲਣਾ ਆਸਾਨ ਨਾ ਸਮਝੋ।


ਜਦੋਂ ਸੀ ਪਿਆਰ ਉਸ ਨੂੰ ਹੋ ਗਿਆ ਵੇਖੀ ਤੜਪ ਉਸਦੀ।

ਨਿਕਲਣਾ ਠੀਕ ਕਰਨਾ ਮਸਅਲਾ ਆਸਾਨ ਨਾ ਸਮਝੋ।


ਲਗਾਈ ਜਾਨ ਦੀ ਬਾਜ਼ੀ ਸੀ ਉਸ ਕੁਝ ਪਾਉਣ ਦੀ ਖਾਤਰ।

ਜੇ ਉਸ ਨੂੰ ਅੱਜ ਹਾਸਲ ਹੋ ਗਿਆ ਆਸਾਨ ਨਾ ਸਮਝੋ।


ਭਰੀ ਮਹਿਫਿਲ 'ਚ ਛਾਈਆਂ ਰੌਣਕਾਂ ਹਰ ਪਾਸੇ ਨੇ ਹਰਸੂ,

ਜਦੋਂ ਇੱਜ਼ਤ ਨਾ ਹੋਵੇ, ਬੈਠਣਾ ਆਸਾਨ ਨਾ ਸਮਝੋ।


ਜਦੋਂ ਸੀ ਪਿਆਰ ਕੀਤਾ ਮੰਗਿਆ ਕੀ “ਗੀਤ” ਨੇ ਸੀ ਤਦ?

ਤੜਪਨਾ ਇੰਜ ਦਿਲ ਲਿੱਤੇ ਬਿਨਾ ਆਸਾਨ ਨਾ ਸਮਝੋ।

2.05pm 7  Nov 2025

1 comment:

Anonymous said...

बहुत खूब।।।

पर एक प्यारी सलाह है मेरी तुझको ऐ संगीता,
कि ख्यालात को तुम अपने हिंदी में दो कविता,
पाठकों की तादाद बढ़ जाएगी मुझको है लगता,
सही कदर पड़ेगी तुम्हारे हुनर की, यह है पक्का,

What's your number ?