Followers

Saturday, 29 November 2025

3308 ਦਿਖਾ ਹਕੀਕਤ (ਪੰਜਾਬੀ ਕਵਿਤਾ)


 ਮੇਰੇ ਸੱਚ ਨੇ ਐਹੋ ਜਿਹਾ ਕੀ ਦਿਖਾਇਆ ਹੈ,

ਜੋ ਤੂੰ ਐਦਾਂ ਦਾ ਚਿਹਰਾ ਬਣਾਇਆ ਹੈ।

ਜੇ ਹੋਂਸਲਾ ਹੈ ਤਾਂ ਕਰ ਸਾਹਮਣਾ,

ਹੌਂਸਲੇ ਨੇ ਹਮੇਸ਼ਾ ਰੰਗ ਦਿਖਾਇਆ ਹੈ।

ਹਰ ਗੱਲ ’ਤੇ ਉੰਗਲੀ ਚੁੱਕਣਾ,

ਇਹੀ ਕੀ ਤੈਨੂੰ ਸਿਰਫ਼ ਆਇਆ ਹੈ?

ਦਿਖਾ ਦੇ ਤੂੰ ਹਕੀਕਤ ਸਭ ਨੂੰ,

ਜੇ ਲੱਗਦਾ ਤੈਨੂੰ ਮੈਂ ਝੂਠ ਦਿਖਾਇਆ ਹੈ।

1.51pm 29 Nov 2025

No comments: