2122 1122 2122 22
ਕਾਫ਼ਿਆ ਆ
ਰਦੀਫ਼ ਬੋਲ ਮੁਸ਼ਕਿਲ ਕੀ ਏ
ਕੋਲ ਤੂੰ ਕਿਉਂ ਨਹੀਂ ਆਉਂਦਾ, ਬੋਲ ਮੁਸ਼ਕਿਲ ਕੀ ਏ।
ਗੱਲ ਮੈਨੂੰ ਕਿਉਂ ਨਹੀਂ ਦੱਸਦਾ, ਬੋਲ ਮੁਸ਼ਕਿਲ ਕੀ ਏ।
ਤੇਰੇ ਗ਼ਮ ਵਿੱਚ ਰਹਾਂ ਸ਼ਾਮਿਲ, ਇਹੀ ਚਾਹਤ ਮੇਰੀ।
ਕਾਸ਼ ਤੂੰ ਮੈਨੂੰ ਵੀ ਦੱਸਦਾ, ਬੋਲ ਮੁਸ਼ਕਿਲ ਕੀ ਏ।
ਰਾਹ ਵੇਖਾਂ ਮੈਂ ਤੇਰੀ ਹੀ, ਯਾਦ ਤੈਨੂੰ ਹੀ ਕਰਾਂ।
ਆਉਂਦਾ ਤਾਂ ਰੰਗ ਜਮਾਉਂਦਾ, ਬੋਲ ਮੁਸ਼ਕਿਲ ਕੀ ਏ।
ਦੁੱਖ ਤੇਰਾ ਵੰਡ ਲਵਾਂ ਮੈਂ, ਹੱਲ ਰਲ ਮਿਲ ਕਰੀਏ।
ਕੌਣ ਤੈਨੂੰ ਹੈ ਸਤਾਂਉਂਦਾ, ਬੋਲ ਮੁਸ਼ਕਿਲ ਕੀ ਏ।
ਰਾਹਾਂ ਵਿਚ ਫੁੱਲ ਵਿਛਾਵਾਂ, ਏਹੀ ਚਾਹਤ ਮੇਰੀ ।
ਤੂੰ ਵੀ ਮੇਰੇ ਲਈ ਲਿਆਉਂਦਾ, ਬੋਲ ਮੁਸ਼ਕਿਲ ਕੀ ਏ।
ਕਾਮਯਾਬੀ ਮੰਗੇ ਮਿਹਨਤ ਐਵੇਂ ਮਿਲਦਾ ਨਹੀਂ ਕੁਝ
ਗ਼ਮ ਦੇ ਬੱਦਲ ਤੂੰ ਹਟਾਉਂਦਾ, ਬੋਲ ਮੁਸ਼ਕਿਲ ਕੀ ਏ।
ਕਾਸ਼ ਮਿਲਦਾ ਕੋਈ ਤੈਨੂੰ , ਜੋ ਤੇਰੇ ਸਾਰੇ ਗ਼ਮ,
ਵਾਂਗ ਬੱਦਲਾਂ ਦੇ ਉਡਾਉਂਦਾ, ਬੋਲ ਮੁਸ਼ਕਿਲ ਕੀ ਏ।
ਦੁਨੀਆ ਨੇ ਦਿੱਤੇ ਸੀ ਜੋ ਗ਼ਮ , ਤੂੰ ਗਲੇ ਆਪਣੇ ਨਾਲ।
‘ਗੀਤ’ ਨੂੰ ਆ ਕੇ ਲਗਾਉਂਦਾ, ਬੋਲ ਮੁਸ਼ਕਿਲ ਕੀ ਏ।
1.58pm 20 Nov 2025
वो सुबह कभी तो आएगी |
दूर रह कर न करो बात करीब आ जाओ |
बात निकली तो बहुत दूर तलक जायेगी |
आज रुसवा तेरी गलियों में मुहब्बत होगी |

No comments:
Post a Comment