Followers

Sunday, 9 November 2025

3288 ਪੰਜਾਬੀ ਗ਼ਜ਼ਲ ਅਨਜਾਨ ਨਾ ਸਮਝੋ


 

ਬਹਿਰ 1222 1222 1222 1222 

ਕਾਫੀਆ – ਆਨਾ 

ਰਦੀਫ਼ ਸਮਝੋ


ਕਹਿਣ ਮਾਂ ਬਾਪ ਤੈਨੂੰ ਕੁਝ ਤਾਂ ਓਹ ਫ਼ਰਮਾਨ ਨਾ ਸਮਝੋ।

ਭਲਾਈ ਚਾਹੁੰਦੇ ਨੇ ਉਹ ਤੁਸੀਂ ਅਪਮਾਨ ਨਾ ਸਮਝੋ।


ਸਹਿ ਕੇ ਮੁਸ਼ਕਿਲਾਂ ਕਿੰਨੀਆਂ ਵਡਾ ਕੀਤਾ ਹੈ ਉਹਨਾਂ ਨੇ  

ਜੇ ਵੱਡੇ ਬਣ ਗਏ ਖੁਦ ਨੂੰ ਤੁਸੀਂ ਭਗਵਾਨ ਨਾ ਸਮਝੋ।


ਸਦਾ ਸੇਵਾ ਹੈ ਕਰਨੀ ਮਾਪਿਆਂ ਦੀ, ਫਰਜ਼ ਇਹ ਸਮਝੋ।

ਜੋ ਕਰਦੇ ਹੋ ਤੂੰਸੀ ਸੇਵਾ ਉਹਨੂੰ ਇਹਸਾਨ ਨਾ ਸਮਝੋ।


ਜੋ ਕਰਦਾ ਗਲਤੀਆਂ ਮਾਂ ਬਾਪ ਨੇ ਉਹ ਜਾਣਦੇ ਸਾਰੇ।

ਉਹ ਕਰਦੇ ਮਾਫ਼ ਨੇ ਫਿਰ ਵੀ, ਤੁਸੀਂ ਅਨਜਾਨ ਨਾ ਸਮਝੋ।


ਵਿਖਾਉਂਦੇ ਪਿਆਰ ਵਿਚ ਨੇ ਉਹ, ਜਿਵੇਂ ਨੇ ਜਾਣਦੇ ਕੁਝ ਨਾ।

ਉਹਨਾਂ ਨੇ ਵੇਖੀ ਏ ਦੁਨੀਆ, ਤੁਸੀਂ ਨਾਦਾਨ ਨਾ ਸਮਝੋ।

 

ਉਹਨਾਂ ਦੇ ਭਾਵ ਨੇ ਕੋਮਲ, ਕਦੇ ਲੱਗਣ ਸਖ਼ਤ ਭਾਵੇਂ।

ਦਿਲਾਂ ਦਾ ਪਿਆਰ ਵੇਖੋ, ਉਹਨਾਂ ਨੂੰ ਚੱਟਾਨ ਨਾ ਸਮਝੋ।


ਜੋ ਪੜ੍ਹਿਆ ਤੂੰ ਅਜੇ ਤੱਕ ਏ, ਓਹ ਬਸ ਪੁਸਤਕ ਹੈ ਛੋਟੀ ਜਿਹੀ,

ਤੂੰ ਹਾਲੇ ਵੇਖਣੀ ਦੁਨੀਆ, ਇਹਨੂੰ ਦਿਵਾਨ ਨਾ ਸਮਝੋ।


ਜਿਨ੍ਹਾਂ ਦਿੱਤਾ ਜਨਮ ਤੈਨੂੰ, ਸਮਝ ਭਗਵਾਨ ਨਾ ਚਾਹੇ,

ਉਹਨਾਂ ਦੀ ਸੇਵਾ ਕਰਨੀ ਏ, ਇਹਨੂੰ ਭੁਗਤਾਨ ਨਾ ਸਮਝੋ।


ਅਜੇ ਲੰਮੀਆਂ ਨੇ ਰਾਹਾਂ 'ਗੀਤ' ਤੈਨੂੰ ਦੂਰ ਤੱਕ ਤੁਰਨਾ।

ਬੜੀ ਹੈ ਦੂਰ ਮੰਜ਼ਿਲ ਰਾਹ ਨੂੰ ਆਸਾਨ ਨਾ ਸਮਝੋ।

12.10pm 9 Nov 2025

 

 

No comments: