Followers

Monday, 17 November 2025

3296 ਗ਼ਜ਼ਲ ਇਹ ਤੈਅ ਸੀ ਹੋਇਆ

 


Kashi vishvanath ,Banaras
12122 12122 12122 12122

ਕਾਫਿਆ ਅੱਗੇ

ਰਦੀਫ਼ ਇਹ ਤੈਅ ਹੋਇਆ ਸੀ।

ਕਿਹਾ ਸੀ ਮਿਲਿਏ ਜਾਂ ਬਿਛੜਿਏ, ਤੇਰੇ ਰਵਾਂਗੇ ਇਹ ਤੈਅ ਸੀ ਹੋਇਆ।

ਖੁਸ਼ੀ ਹੋਵੇ ਜਾਂ ਕੇ ਗ਼ਮ ਵੀ ਹੋਵੇ, ਮਿਲਾ ਕਰਾਂਗੇ ਇਹ ਤੈਅ ਸੀ ਹੋਇਆ।


ਜੁਦਾ ਭਲੇ ਹੋ ਗਈਆਂ ਰਾਹਾਂ, ਦਿਲਾਂ ਦੇ ਨੇ ਸਾਡੇ ਰਾਹ ਪਰ ਇਕ।

ਖੁਸ਼ੀ 'ਚ ਮਿਲਿਏ ਨਾ ਚਾਹੇ ਪਰ ਗ਼ਮ ਦੇ ਵਿੱਚ, ਮਿਲਾਂਗੇ ਇਹ ਤੈਅ ਸੀ ਹੋਇਆ।


ਏ ਮੰਨਿਆ ਰਾਹਾਂ ਵਿੱਚ ਨਾ ਤੇਰੀ, ਅਸੀਂ ਵਿਛਾਏ ਕਦੇ ਕੋਈ ਫੁੱਲ,

ਏ ਦੁਨੀਆ ਕੰਡੇ ਜਦੋਂ ਬਿਛਾਵੇ, ਅਸੀਂ ਚੁਣਾਗੇ ਇਹ ਤੈਅ ਸੀ ਹੋਇਆ।



ਜੁਦਾ ਜੁਦਾ ਜਿੰਦੜੀ ਏ ਗੁਜ਼ਾਰੀ, ਅਖੀਰ ਵਿੱਚ ਪਰ ਅਸੀਂ ਮਿਲਾਂਗੇ।

ਸਹਾਰਾ ਇੱਕ ਦੂਜੇ ਦਾ ਹਮੇਸ਼ਾ, ਅਸੀਂ ਬਣਾਂਗੇ ਇਹ ਤੈਅ ਸੀ ਹੋਇਆ।


ਜਦੋਂ ਸੀਂ ਹੋਈਆਂ ਜੁਦਾ ਇਹ ਰਾਵਾਂ, ਅਸੀਂ ਤਦੋਂ ਇਹ ਸਬਕ ਲਿਆ ਸੀ।

ਤੁਫ਼ਾਨਾਂ ਦਾ ਸੀਨਾ ਚੀਰ ਅੱਗੇ ਸਦਾ ਵਧਾਂਗੇ ਇਹ ਤੈਅ ਸੀ ਹੋਇਆ।


ਏ ਰੱਖ ਕੇ ਕੰਡੇ ਰਾਹ ਦੇ ਵਿੱਚ, ਰੁਲਾਵੇ ਭਾਵੇਂ ਏ ਸਾਨੂੰ ਦੁਨੀਆ।

ਚਲਾਂਗੇ ਮਿਲ ਕੇ ਖੁਸ਼ੀ ਦੇ ਵਿੱਚ ਤੇ, ਸਦਾ ਹੱਸਾਂਗੇ ਇਹ ਤੈਅ ਸੀ ਹੋਇਆ।


ਹਜੇ ਨੇ ਚੱਲਣੀਆਂ ਦੂਰ ਰਾਹਾਂ, ਹੈ ਦੂਰ ਮੰਜਿਲ ਹਜੇ ਬਥੇਰੀ।

ਹੋਵੇ ਚਾਹੇ ਗ਼ਮ, ਅਸੀਂ ਖੁਸ਼ੀ ਵਿੱਚ, ਸਦਾ ਦਿਸਾਂਗੇ ਇਹ ਤੈਅ ਸੀ ਹੋਇਆ।


ਕਦੇ ਵੀ ਵਾਅਦਾ ਨਾ ਤੋੜੀਂ ਸੱਜਣਾ, ਰਹੀਂ ਤੂੰ ਮਸਰੂਫ਼ ਚਾਹੇ ਜਿੰਨਾ।

ਕਰਾਰ ਇਹ ਹੈ (ਜਦੋਂ ਖਿੜਣ ਫੁੱਲ)ਬਾਹਰ ਦੇ ਵਿੱਚ, ਅਸੀਂ ਮਿਲਾਂਗੇ ਇਹ ਤੈਅ ਸੀ ਹੋਇਆ।

 

ਜੁਦਾਈ ਕਿਸਮਤ ਲਿਖੀ ਵੀ ਹੋਵੇ, ਦਿਖਾਵਾਂਗੇ ਕਿ ਅਲੱਗ ਨਹੀਂ ਹਾਂ।

ਮਿਲੇ ਨੇ ਦਿਲ ‘ਗੀਤ’ ਸਾਡੇ ਭਾਵੇਂ, ਜੁਦਾ ਚਲਾਂਗੇ ਇਹ ਤੈਅ ਸੀ ਹੋਇਆ।

4.24pm 17 Nov 2025

ਕਿਰਪਾ ਕਰਕੇ ਗਲਤੀ ਨੂੰ ਕਮੈਂਟ ਬਾਕਸ ਵਿਚ ਲਿਖ ਕੇ ਜਰੂਰ ਦੱਸੋ

No comments: