Followers

Tuesday, 25 November 2025

3304 ਮਿਹਨਤ ਕਰਕੇ (ਪੰਜਾਬੀ ਕਵਿਤਾ)



ਖੁਸ਼ੀ ਮਿਲਦੀ ਹੈ ਜਦ ਲੋਕਾਂ ਨੂੰ ਖੁਸ਼ ਦੇਖਦਾ ਹਾਂ।

ਮਿਹਨਤ ਕਰਕੇ ਉਹ ਜਦ ਲੈਂਦੇ ਨੇ ਕੁਝ ਪਾ।

ਜ਼ਿੰਦਗੀ ਵੀ ਹਰ ਕਿਸੇ ਲਈ ਇੱਕ ਪਹੇਲੀ ਹੈ।

ਹਰ ਕੋਈ ਖੁਸ਼ ਹੁੰਦਾ ਜਦ ਲੈਂਦਾ ਹੈ ਹੱਲ ਪਾ।

ਤੁਰਦਾ ਰਹੀ ਹਿੰਮਤ ਨਾਲ ਪਾਉਣ ਨੂੰ ਮੰਜ਼ਿਲ।

ਸੋਚ-ਸਮਝ ਕੇ ਤੁਰੀਂ, ਮੰਜ਼ਿਲ ਹਾਸਲ ਹੋਊ ਤਾਂ।

ਮੰਜ਼ਿਲ ਤਾਂ ਮਿਲ ਜਾਣੀ ਹੀ ਹੈ, ਭਾਵੇਂ ਅੱਜ ਮਿਲੇ ਜਾਂ ਕੱਲ੍ਹ।

ਤੂੰ ਆਪਣੀਆਂ ਰਾਹਾਂ ‘ਤੇ ਹੌਸਲੇ ਨਾਲ ਤੁਰਦਾ ਚਲ।

3.45pm 25 Nov 2025

No comments: