Followers

Sunday, 22 November 2026

3664 ਖ਼ਿਆਲ ਭੁੱਲ ਜਾਂਦਾ ਹੈ

Hindi version 1123
English version 3663


ਖ਼ਿਆਲਾਂ ਵਿੱਚ ਤੂੰ ਵੱਸਦੀ ਐਂਵੇ, ਕਿ ਖ਼ਿਆਲ ਭੁੱਲ ਜਾਂਦਾ ਹੈ।

ਕਈ ਸਵਾਲ ਨੇ ਦਿਲ ਵਿੱਚ, ਤੈਨੂੰ ਵੇਖ ਸਵਾਲ ਭੁੱਲ ਜਾਂਦਾ ਹੈ।

ਕਦੋਂ ਆਈ ਤੂੰ ਦਿਲ ਵਿੱਚ ਮੇਰੇ, ਇਹ ਯਾਦ ਨਹੀਂ ਆਉਂਦਾ।

ਜਿੱਥੋਂ ਤੱਕ ਪਿੱਛੇ ਨਜ਼ਰ ਦੌੜਾਵਾਂ, ਬੱਸ ਤੂੰ ਹੀ ਨਜ਼ਰ ਆਉਂਦਾ ਹੈ।

ਤਨਹਾਈਆਂ ਦੀ ਕਦੋਂ ਤੂੰ ਸਾਥਣ ਬਣੀ, ਇਹ ਯਾਦ ਨਹੀਂ ਆਉਂਦਾ।

ਬੱਸ ਤੇਰਾ ਖ਼ਿਆਲ ਹੀ ਆਉਂਦਾ ਹੈ, ਜੋ ਹਰ ਪਲ ਮੈਨੂੰ ਤੜਫ਼ਾਉਂਦਾ ਹੈ।

ਫਿਰ ਵੀ ਸੋਚਦਾ ਹਾਂ, ਮੇਰਾ ਸਾਥੀ ਇੱਕ ਖ਼ਿਆਲ ਤਾਂ ਹੈ।

ਉਹਨਾਂ ਦਾ ਕੀ ਬਣਦਾ ਹੋਵੇਗਾ, ਜਿਨ੍ਹਾਂ ਨੂੰ ਖ਼ਿਆਲ ਵੀ ਨਹੀਂ ਆਉਂਦਾ ਹੈ

7.28pm 22 Nov 2026।

No comments: