Followers

Friday, 30 June 2023

2427 ਗ਼ਜ਼ਲ Punjabi Ghazal ਹੁਣ ਨਾ ਮੇਰੇ ਨਸੀਬ ਸੋਣਾ ਹੈ ( Huṇ nā mērē nasīb sōṇā hai)Sleep deprived the eyes

 2122 1212 22

ਕਾਫਿ਼ਆ ਓਣਾ qafia ona

ਰਦੀਫ਼ ਏ Radeef hai

ਇਹ ਨਾ ਸੋਚੋ ਕਿ ਦਿਲ ਖਡੋਣਾ ਏ।

ਇਹ ਤਾਂ ਕਰਦਾ ਵੀ ਜਾਦੂ-ਟੋਣਾ ਏ।

ਜੋ ਸਦਾ ਚੁੱਪ ਤੇ ਰਹਿੰਦਾ ਹੈ ਗੁੰਮ ਸੁੰਮ,

ਮੇਰੇ ਦਿਲ ਦਾ ਇੱਕ ਏ ਕੋਣਾ ਏ।

 ਨੀਂਦ ਅੱਖਾਂ ਦੀ ਖੋਹ ਲਈ ਏ ਓਸ।

ਹੁਣ ਨਾ ਮੇਰੇ ਨਸੀਬ ਸੋਣਾ ਏ।

ਦੁੱਖ ਬਹੋਤ ਮੈਨੂੰ ਦਿੱਤੇ ਨੇ ਉਸ ਨੇ।

ਹੁਣ ਤਾਂ ਮੇਰੇ ਨਸੀਬ ਰੋਣਾ ਏ।

ਪੂਰਾ  ਹੋਵੇਗਾ ਕਿ ਅਧੂਰਾ ਏ।

"ਗੀਤ" ਸੁਪਨਾ ਜੋ ਇਹ ਸਲੋਣਾ ਏ।

4.30pm 26 June 2023

Ih nā sōhcō ki dila khaḍōṇā hai.

Ih tāṁ karadā vī jādū-ṭōṇā hai.

Jō sdā chupa tē rahidā hai gum sum,

mērē dil dā ik ē kōṇā hai.

 Neend akhāṁ dī khōh la'ī ē ōs.

Huṇ nā mērē nasīb sōṇā hai.

Dukh bahōt mainū dittē nē us nē.

Huṇ tāṁ mērē nasīb rōṇā hai.

Pūrā  hōvēgā ki adhūrā ē.

"Geet" supanā jō ih salōnā hai.

(English meaning)

Do not think that the heart is to play.

It is also do a magic trick.

Who remains silent forever,

There is a corner of my heart.

 Sleep deprived the eyes.

Now my fortune is not to sleep.

He gave me a lot of pain.

Now I have to cry.

It will be complete or incomplete.

The "Geet" dream that is beautiful.

Thursday, 29 June 2023

2426 ਗ਼ਜ਼ਲ Punjabi Ghazal ਜੇ ਮੇਰੇ ਹੱਥ ਤੇ ਲਕੀਰ ਹੁੰਦੀ (Jē mērē hath tē lakīr hundī)If I had a line on my hand

 12122  12122

Qafiya eer ਕਾਫਿਯਾ ਈਰ

Radeef hundi ਰਦੀਫ਼ ਹੁੰਦੀ।

ਜੇ ਮੇਰੇ ਹੱਥ ਤੇ ਲਕੀਰ ਹੁੰਦੀ।

ਤਾਂ ਮੇਰੀ ਵੀ ਕੋਈ ਹੀਰ ਹੁੰਦੀ।

ਮੈਂ ਕਿਉਂ ਭਟਕਦਾ ਏਧਰ ਤੇ ਓਧਰ 

ਜੇ ਜਿੰਦੜੀ ਮੇਰੀ ਅਸੀਰ ਹੁੰਦੀ।(ਕੈਦ)

ਤੁੰ ਨਾਲ ਹੁੰਦੀ, ਮੇਰੀ ਗੁਜਾਰਿਸ਼,

ਜੇ ਤੂੰ ਨਾ ਕੀਤੀ ਨਕੀਰ ਹੁੰਦੀ ।(ਇਨਕਾਰ)

ਜੇ ਸਾਥ ਮਿਲ ਜਾਂਦਾ ਮੈਨੂੰ ਤੇਰਾ।

ਮੇਰੀ ਵੀ ਦੁਨੀਆ ਅਮੀਰ ਹੁੰਦੀ।

ਫਿਜ਼ਾ ਹੈ ਆਈ, ਮੇਰੇ ਬਾਗੀਚੇ।

ਤੂੰ ਹੁੰਦਾ ਤਾਂ ਫਿਰ ਅਬੀਰ ਹੁੰਦੀ।

ਤਰਸ ਰਿਹਾ "ਗੀਤ" ਪਿਆਰ ਵਿੱਚ ਮੈਂ.

ਕੋਈ ਤੋਹ ਯਾਰਾ ਗੁਜੀ਼ਰ  ਹੁੰਦੀ। (ਇਲਾਜ, ਉਪਾਅ)

1.02pm 26 June 2023

Jē mērē hath tē lakīr hundī.

Tāṁ mērī vī kō'ī hīr hundī.

Maiṁ ki'uṁ bhaṭakadā idhar udhar jē

 jē jindaṛī mērī asir hundī.(Kaida)

Tu nāal hundī, mērī gujāriśh

Jō tū nā kītī nakīr hundī.(Inakāra)

jō sāth mil jāndā mainū tērā.

Mērī vī dunī'ā amīr hundī.

Phizā jō āa'ī, mērē bāgīche.

Tū hudā tāṁ phir abīr hudī.

Taras rihā"Geet" pi'ār vich maiṁ.

Kō'ī taan yārā gujị̄r  hundī. (Ilāj, upā'a)

(English meaning)

If I had a line on my hand

Then I would have had a girlfriend too.

Why do I wander here and there if

 If my life were not imprisoned

I wish you were with me.

This would have been happened if you didn't denid

I would like to be with you.

My world would have been richer.

Autmn who came, my garden.

If it was you then it would be spring.

Longing "Geet"  in love.

Want that someone would have treatment, remedy.

Wednesday, 28 June 2023

2425 ਗ਼ਜ਼ਲ Punjabi Ghazal "ਗੀਤ" ਜੋ ਚਾਹੇ ਉਹ ਕਰੇ ਦਿਲ ਦੀ (Geet" jō chāhē uh karē dil dī)The "Geet""do whatever her heart wants

 2122 1212 22

Qafia e ਕਾਫ਼ੀਆ ਏ

Radeef dil di ਰਦੀਫ਼ ਦਿਲ ਦੀ 

ਗੱਲ ਜੇ ਸਮਝੇ ਕੋਈ ਮੇਰੇ ਦਿਲ ਦੀ।

ਫ਼ੇਰ ਮਹਿਫ਼ਿਲ ਚ ਗੱਲ ਚੱਲੇ ਦਿਲ ਦੀ।ਸੀ

ਐਸੀ ਮੈਨੂੰ ਜਗ੍ਹਾ ਮਿਲੇ ਕੋਈ।

ਜਿੱਥੇ ਬਸ ਗੱਲ ਹੋਵੇ ਤੇਰੇ ਦਿਲ ਦੀ।

ਅੱਖਾਂ ਅੱਖਾਂ ਚ ਜਦ ਇਸ਼ਾਰੇ ਹੋਣ।

ਦਿਲ ਓਦੋਂ ਸੁਣਦਾ ਦੂਸਰੇ ਦਿਲ ਦੀ।

ਚੰਦ ਅਤੇ ਤਾਰਿਆਂ ਦਾ ਕੀ ਕਰੀਏ।

ਕੋਈ ਹੋਵੇ ਕਹੇ ਸੁਣੇ ਦਿਲ ਦੀ ।

ਰੋਕੇ ਟੋਕੇ ਨਾ ਸਾਨੂੰ ਹੁਣ ਕੋਈ।

"ਗੀਤ" ਜੋ ਚਾਹੇ ਉਹ ਕਰੇ ਦਿਲ ਦੀ।

12.22pm 26 June 2023

Gall jē samajhē kō'ī mērē dil dī.

Fēr mahifil ch galal chalē dil dī.

Aeisī mainū jag'hā milē kō'ī.

Jithē bas gall hōvē tērē dila dī.

Akhāṁ akhāṁ cha jad iśhārē hōṇ.

Dil ōdōṁ suṇdā dūsarē dil dī.

Chand atē tāareāṁ dā kī karī'ē.

Kō'ī hōvē kahē suṇē dil dī.

Rōkē ṭōkē nā sānū huṇ kō'ī.

"Geet" jō chāhē uh karē dil dī.

(English meaning)

If someone understands my heart.

Then there was talk of heart in the party.

That's how I want a place.

Where there is only talk of your heart.

Eye to eye when there are gestures.

The heart listens to another heart.

What to do with the moon and the stars?

Let someone listen to your heart.

No one can stop us now.

The "Geet""do whatever her heart wants".

Tuesday, 27 June 2023

2424 ਗ਼ਜ਼ਲ Punjabi Ghazal "ਗੀਤ" ਤੋਂ ਪਿਆਰ ਕਿਉਂ ਲੁਕਾਉਂਦਾ ਹੈ ("Geet" tōṁ pi'ār ki'uṁ lukā'undā haiṁ) Why do you hide love from "Geet"?

 2122 1212 22

Qafia aaunda ਕਾਫੀਆ ਆਉਂਦਾ 

Radeef hai ਰਦੀਫ਼ ਏਂ 

ਕਿਉਂ ਤੂੰ ਮੈਨੂੰ ਇਵੇਂ ਸਤਾਉਂਦਾ ਏਂ।

ਜਦ ਖ਼ਿਆਲਾਂ ਚ ਮੇਰੇ ਆਉਂਦਾ ਏਂ।

ਨਾਲ ਮੇਰੇ ਕੀ  ਦੁਸ਼ਮਣੀ ਤੇਰੀ।

ਮੈਨੂੰ ਕੰਡੇ ਤੂੰ ਕਿਉਂ ਚੁਭਾਉਂਦਾ ਏਂ।

ਹੁਣ ਇਹ ਬੱਦਲ ਜ਼ਰੂਰ ਬਰਸਣਗੇ।

ਰੁੱਖ ਹਵਾ ਦਾ ਇਹੋ ਵਿਖਾਉਂਦਾ ਏਂ।

ਅੱਥਰੂ ਅੱਖਾਂ ਚੋਂ ਅੱਜ ਤੂੰ ਬਰਸਣ ਦੇ।

ਏਦਾਂ ਰੋਣਾ ਤਾਂ ਗ਼ਮ ਭੁਲਾਉਂਦਾ ਏਂ।

ਪਿਆਰ ਜਿਸਦੇ ਚ ਅੱਜ ਤੂੰ ਰੋਂਦਾ ਏਂ।

ਕੱਲ੍ਹ  ਕਹੋਗੇ ਕਿ ਉਹ ਹੱਸਾਉਂਦਾ ਏਂ।

ਆਇਨਾ ਰੱਖ ਤੂੰ ਸਾਹਮਣੇ ਆਪਣੇ।

ਭੇਤ ਅੰਦਰੋਂ ਦੇ ਇਹ ਦਿਖਾਉਂਦਾ ਏਂ।

ਅੱਜ ਕਰਨ ਦੇ ਓ ਜੋ ਵੀ ਕਰਦਾ ਏ।

ਕੀਤਾ ਮੁੜ ਸਾਹਮਣੇ ਹੀ ਆਉਂਦਾ ਏਂ।

ਪਿਆਰ ਹੈ ਤਾਂ ਕਿਉਂ ਨਹੀਂ ਦੱਸਦੇ

"ਗੀਤ" ਤੋਂ ਪਿਆਰ ਕਿਉਂ ਲੁਕਾਉਂਦਾ ਏਂ।

12.00pm 26 June 2023

Ki'uṁ tū mainū ivēṁ satā'undā haiṁ.

Jad ḵẖi'ālāṁ cha mērē ā'undā hai'.

Naāl mērē kī  duśamaṇī tērī

Mainū kanḍē tū ki'uṁ cubhā'undā hai.

Huṇ ih baddal zarūr barasaṇagē.

Rukh havā dā ihō vikhā'undā hai.

Atharū akhān chōṁ ajj tū barsaṇ dē.

Ēdān rōṇā tān ġam bhulā'undā haiṁ

pi'ār jisadē cha ajj tū rōndā haiṁ.

Kal'h  kahōgē ki uh hasā'undā haiṁ.

Āa'inā rakh tū sāhamaṇē āpaṇē.

Bhēt adarōṁ dē iha dikhā'undā haiṁ.

Ajj karan dē tū jō vī karadā hai.

Kītā muṛ sāhamaṇē hī ā'undā haiṁ.

Py'āra hai tān kiyuṁ nahīṁ dasadē

"Geet" tōṁ pi'ār ki'uṁ lukā'undā haiṁ.

(English meaning)

Why do you persecute me like this?

When it comes to my mind.

What is your enmity with me?

Why do you prick me with thorns?

Now these clouds will surely rain.

This is how the tree reflects the wind.

May you shed tears from your eyes today.

Crying like this makes you forget the grief

The love in which you cry today.

Tomorrow you will say that he laughs.

Keep the mirror in front of you.

The secret shows this from within.

Do whatever you want to do today.

What has been done comes to the fore again.

If there is love, why don't you tell?

Why do you hide love from "Geet"?

Monday, 26 June 2023

2423 ਗ਼ਜ਼ਲ Punjabi Ghazal ਯਾਦ ਰੱਖਾਂਗਾ ਮੈਂ ਭੁਲਾਉਣ ਲਈ (Yaād rakhāṅgā main bhulā'uṇ la'ī.)I will remember him to forget

 2122 1212 22

Qafia aaun  ਕਾਫੀਆ ਆਉਣ

Radeef lai ਰਦੀਫ਼ ਲਈ

ਓ ਸੀ ਬੇਤਾਬ ਨੇੜੇ ਆਉਣ ਲਈ।

ਕਹਿ ਗਏ  ਜਿਹੜੇ ਸੀ ਭੁਲਾਉਣ ਲਈ।

 ਲੈ ਗਏ  ਜੋ ਮੈਥੋਂ ਵਾਅਦਾ ਉਹ ।

ਸਾਲ ਲੱਗੇ ਸੀ ਉਹ ਨਿਭਾਉਣ ਲਈ।

ਜੋ ਸਿਤਮ ਕੀਤਾ ਓਸ ਮੇਰੇ ਤੇ।

ਯਾਦ ਰੱਖਾਂਗਾ ਮੈਂ ਭੁਲਾਉਣ ਲਈ।

ਦਿਲ ਕਿਵੇਂ ਇਹ ਯਕੀਨ ਕਰਦਾ, ਤੂੰ ।

ਪਿਆਰ ਕੀਤਾ ਸੀ  ਬਸ ਦਿਖਾਉਣ ਲਈ।

 ਦਿਲ ਦੇ ਨੇੜੇ ਜੋ ਮੇਰੇ ਰਹਿੰਦਾ ਸੀ।

ਹੁਣ ਹੈ ਬੇਤਾਬ ਦੂਰ ਜਾਣ ਲਈ। (

ਯਾਦ  ਉਹ "ਗੀਤ" ਨੂੰ ਰਹੇ ਆਉਂਦੇ।

ਤਾਂਘ ਸੀ ਦਿਲ ਨੂੰ ਜਿਸ ਭੁਲਾਉਣ ਲਈ।

12.30pm 23 June 2023

Ō sī bētāb nēṛē aā'uṇ la'ī.

Keh ga'ē  jihaṛē sī bhulā'uṇ la'ī.

 Lai ga'ē  jō maithōṁ vā'adā uh.

Sāal laggē sī ua nibhā'uṇ la'ī.

Jō sitam kītā ōs mērē tē.

Yaād rakhāṅgā main bhulā'uṇ la'ī.

Dil kivēṁ ih yakīn karad, tū.

Pyi'ār kītā sī  bas dikhā'uṇ la'ī.

 Dil dē nēṛē jō mērē rahindā sī.

Huṇ hai bētāba dūa jāṇ la'ī.

Yāad  uh"Geet" nū rahē ā'undē.

Tāaṅgh sī dil nū jisa bhulā'uṇ la'ī.

(English meaning)

He was desperate to get closer.

Now said to forget those who were.

They took what I promised.

It took years to fulfill it.

He torture on me.

I will remember him  to forget it.

How could the heart believe this?

You loved just to show.

 Close to the heart that lived me.

Now is desperate to get away.

He remembers the "Geet".

The heart longed to forget.

Sunday, 25 June 2023

2422 ਗ਼ਜ਼ਲ Punjabi Ghazal ਸਾਡੇ ਹੰਝੂਆਂ ਦੀ ਪਰਵਾਹ ਨਈਂ (Sāḍē hajhū'āṁ dī paravāha naī) They don't care about my tears

 2122 1212 22

ਕਾਫਿ਼ਆ ਆਰ Qafia aar

ਰਦੀਫ਼ ਕਰਦੇ ਹਨ  Radeef karde hann

ਓਹ ਕਦੇ ਯਾਰ ਯਾਰ ਕਰਦੇ ਹਨ।

ਤੇ  ਕਦੇ  ਦਿਲ ਤੇ ਵਾਰ ਕਰਦੇ ਹਨ।

ਸਾਡੇ ਹੰਝੂਆਂ ਦੀ ਪਰਵਾਹ ਨਈਂ।

ਕਹਿੰਦੇ ਨੇ ਤੇ, ਪਿਆਰ ਕਰਦੇ ਹਨ।

ਵਾਦਾ ਕਰਕੇ ਕਦੇ ਨਹੀਂ ਆਉਂਦੇ।

ਇਸ ਤਰ੍ਹਾਂ ਬੇਕਰਾਰ ਕਰਦੇ ਹਨ।

ਪਿਆਰ ਓਸਨੂੰ ਸਮਝ ਨ ਆਯਾ ਹੈ।

ਤੇ ਅਸੀਂ  ਇੰਤਜ਼ਾਰ ਕਰਦੇ ਹਨ।

ਸੁਪਨੇ ਜਿਹੜੇ ਸਜਾਏ ਸੀ ਘਰ ਦੇ ।

ਓਸ ਨੂੰ ਖਾ਼ਰ ਜਾ਼ਰ ਕਰਦੇ ਹਨ।

ਵਾਂਗ ਫੁੱਲ ਦੇ ਸਜਾਉਣਾ ਚਾਹਿਆ ਸੀ।

"ਗੀਤ" ਉਹ ਤਾਰ ਤਾਰ ਕਰਦੇ ਹਨ।

12.40pm 22 June 2023

Ōh kadē yāara yaār karadē hān.

'Tē  kde dil tē vāar karadē han

Sāḍē hajhū'āṁ dī paravāha nī,

kahindē nē tē  pi'āra kardē han.

Vādā karakē kadē nahīn ā'undē.

Isntar'hān bēkarār karadē han.

Pi'ār ōsanū samajh na āyā hai

tē asīṁ  itazār karadē hān.

Supanē jihaṛē sajā'ē sī ghar dē.

Ōs nū ōha khạ̄r jạ̄r karadē han

Vāṅga phul  dē sajā'uṇā cāhiya sī.

Sānū  uha tār tār karadē han.

(English meaning)

They used to be friends.

They fight heart to heart.

Regardless of our tears,

They say they love.

They never come as promised.

This is how they do it.

He did not understand love

And we wait.

I ve dreams of decorated house.

They hate me.

I wanted to decorate like a flower.

They teae me.

Saturday, 24 June 2023

2421 ਗ਼ਜ਼ਲ Punjabi Ghazal ਜਾਨ ਬਣਕੇ ਜੋ ਦਿਲ ਚ ਰਹਿੰਦੇ ਨੇ (Jaān baṇkē jō dil ch rahindē nē.)Being the soul that lives in the heart.

  2122 1212 22

Qafia hinde ਕਾਫ਼ੀਆ ਹਿੰਦੇ

Radeef ne ਰਦੀਫ਼ ਨੇ

ਜਾਨ ਬਣਕੇ ਜੋ ਦਿਲ ਚ ਰਹਿੰਦੇ ਨੇ।

ਮੈਨੂੰ ਆਪਣਾ ਓ ਕਿੱਥੇ ਕਹਿੰਦੇ ਨੇ?

ਦਿਲ ਤੜਪਦਾ ਹੈ  ਯਾਦ ਵਿੱਚ ਉਸਦੀ।

ਨਾਲ ਅੱਖਾਂ ਚੋਂ ਅੱਥਰੂ ਬਹਿੰਦੇ ਨੇ।

ਦਿਲ ਦੀ ਧੜਕਣ ਵਦੀ ਹੀ ਜਾਂਦੀ ਹੈ।

 ਦਰਦ ਦਿਲ ਦਾ ਅਸਾਂ ਤਾਂ ਸਹਿੰਦੇ ਨੇ।

ਆਏ ਜਿਸ ਸੁਪਨੇ ਵਿੱਚ ਕਦੀ ਓਹ ਹਨ

 ਸੁਪਨੇ ਉਹ ਸਾਰੇ ਟੁੱਟੇ ਰਹਿੰਦੇ ਨੇ।

12.45pm 21 June 2023

Jaān baṇkē jō dil ch rahindē nē.

Mainū āpṇā ō kithē kahindē nē?

Dil taṛaphdā hai  yāad vich usdī.

Naāl akhāan chōn atharū bahindē nē.

Dil dī dhaṛkaṇ vadī hī jāndī hai.

Dard dil dā asān tāṁn sahidē nē.

Āa'ē jis supanē vich kadī ōh hann

Supnē uh sārē ṭuṭē rahidē nē.

(English meaning)

Being the soul that lives in the heart.

Where do you call me yours?

The heart aches in the memory of him.

With tears flowing from the eyes.

Heart rate increases.

 We bear the pain of the heart.

Come in the dream they are sometimes in

 Dreams are all broken.