Hindi version 2403
ਮੇਰੇ ਲਈ ਉਸ ਟਿਮਟਿਮਾਉਣਾ ਛੱਡ ਦਿੱਤਾ।
ਜਿਸ ਨੂੰ ਵੇਖ ਕੇ ਮਿਲਦੇ ਸੀ ਜ਼ਿੰਦਗੀ ਨੂੰ ਸਾਹ,
ਉਸ ਮੇਰੇ ਨਾਲ ਅੱਖ ਮਿਲਾਉਣਾ ਛੱਡ ਦਿੱਤਾ।
ਉਮਰ ਭਰ ਦੀ ਪੁੰਜੀ ਲੁਟਾਈ ਜਿਸ ਨੂੰ ਸਵਾਰਣ ਲਈ,
ਉਸ ਮਿਲਣਾ ਮਿਲਾਉਣਾ ਛੱਡ ਦਿੱਤਾ।
ਅਸੀਂ ਮੰਦੇ ਹੋ ਗਏ, ਨਵੇਂ ਲੋਕ ਹੋ ਗਏ ਚੰਗੇ,
ਸਾਡੇ ਨਾਲ ਉਸ ਪਿਆਰ ਨਿਭਾਉਣਾ ਛੱਡ ਦਿੱਤਾ।
ਹੋਠਾਂ ਦੀ ਹਾਸੀ ਗੁੰਮ ਹੈ, ਚਿਹਰਾ ਵੀ ਉਦਾਸ ਹੈ,
ਕਿਉਂ ਉਸ ਨੇ ਸਭ ਨੂੰ ਆਪਣਾਉਣਾ ਛੱਡ ਦਿੱਤਾ।
ਜ਼ਿੰਦਗੀ ਦਾ ਮਕਸਦ ਜਦ ਖੁਸ਼ ਰਹਿਣਾ ਹੀ ਹੁੰਦਾ ਹੈ,
ਫਿਰ ਕਿਉਂ ਖੁਸ਼ੀਆਂ ਦਾ ਖਜ਼ਾਨਾ ਛੱਡ ਦਿੱਤਾ।
ਭੁੱਲ ਬੈਠੇ ਨੇ ਸ਼ਾਇਦ ਖੁਸ਼ੀ ਤੇ ਗਮ ਦਾ ਫ਼ਰਕ ਓਹ,
ਇਸ ਲਈ, ਹੱਸਣਾ ਹਸਾਉਣਾ ਛੱਡ ਦਿੱਤਾ।
ਮਾਂ - ਪਿਉ ਦੀ ਕਮਾਈ ਸੀ ਤੂੰ, ਤੈਨੂੰ ਵੇਖ ਖੁਸ਼ ਹੁੰਦੇ ਸਨ ਉਹ,
ਕਿਉਂ ਤੂੰ ਉਹਨਾਂ ਕੋਲ ਆਉਣਾ ਜਾਣਾ ਛੱਡ ਦਿੱਤਾ।
12.56pm 29 March 2026

1 comment:
Very good
Post a Comment