Padmashri Sh Mohinder Singh Bedi
Hindi version 0092
English version 3473
ਮੈਂ ਕਿਹਾ ਤਾਂ ਕੀ ਹੋਇਆ।
ਤੂੰ ਮੰਨ ਲਿਆ ਤਾਂ ਕੀ ਹੋਇਆ।
ਪਰ ਐਦਾਂ ਦਾ ਮੰਨਣਾ ਵੀ ਕੀ,
ਕਿ ਅੰਦਾਜ਼ ਹੀ ਬਦਲ ਜਾਣ।
ਅਸੀਂ ਯਾਰ ਹਾਂ ਇਸ ਵਿੱਚ ਝੂਠ ਕੀ।
ਅਸੀਂ ਰੁੱਸ ਗਏ ਤਾਂ ਕੀ ਹੋਇਆ।
ਪਰ ਐਦਾਂ ਦਾ ਮਨਾਉਣਾ ਵੀ ਕੀ,
ਕਿ ਰੰਗ ਹੀ ਬਦਲ ਜਾਣ।
ਲੋਕਾਂ ਨਾਲ ਮਿਲ ਹੱਸੇ ਤਾਂ ਕੀ ਹੋਇਆ।
ਅਸੀਂ ਦੂਰ ਰਹੇ ਤਾਂ ਕੀ ਹੋਇਆ।
ਪਰ ਐਦਾਂ ਦਾ ਹੱਸਣਾ ਹਸਾਉਣਾ ਕੀ,
ਕਿ ਹਾਲਾਤ ਹੀ ਬਦਲ ਜਾਣ।
ਤੂੰ ਕਿਸੇ ਨਾਲ ਗੱਲ ਕੀਤੀ ਤਾਂ ਕੀ ਹੋਇਆ।
ਤੂੰ ਕਿਸੇ ਨਾਲ ਮੁਲਾਕਾਤ ਕੀਤੀ ਤਾਂ ਕੀ ਹੋਇਆ।
ਪਰ ਐਦਾਂ ਬਹਾਨੇ ਬਣਾਉਣਾ ਕੀ,
ਕਿ ਜਜ਼ਬਾਤ ਹੀ ਬਦਲ ਜਾਣ।
12.49pm 16 May 2026

No comments:
Post a Comment