Followers

Tuesday, 12 May 2026

3470 ਤੈਨੂੰ ਵੇਖ ਕੇ ਕੁਝ ਹੋਣ ਲੱਗ ਪੈਂਦਾ ਏ

 

English version 3469
Hindi version 0094
ਤੈਨੂੰ ਵੇਖ ਕੇ ਕੁਝ ਹੋਣ ਲੱਗ ਪੈਂਦਾ ਏ।

ਹਾਂ ਹਾਂ… ਮੇਰਾ ਦਿਲ ਵੀ ਖੋਣ ਲੱਗ ਪੈਂਦਾ ਏ।

ਇਹ ਸੁਪਨੇ ਸਜੋਣ ਲੱਗ ਪੈਂਦਾ ਏ।

ਐਸਾ ਕਿਉਂ ਹਰ ਵੇਲੇ ਹੋਣ ਲੱਗ ਪੈਂਦਾ ਏ।


ਮੇਰਾ ਦਿਲ ਕਿਉਂ ਇੰਝ ਖੋ ਜਾਂਦਾ ਏ।

ਜਾਣੇਂ ਕੀ ਕੀ ਸੁਪਨੇ ਸਂਜੋਦਾ ਏ।

ਇਨ੍ਹਾਂ ਅੱਖਾਂ ਨੇ ਤੇਰੇ ਲਈ ਖ਼ਵਾਬ ਸਜਾਏ ਨੇ।

ਦਿਲ ਨੇ ਚੁੱਪ ਚਾਪ ਕਿੰਨੇ ਅਰਮਾਨ ਲੁਕਾਏ ਨੇ।


ਕਿਵੇਂ ਬੈਠੇ ਰਹਿੰਦੇ ਹਾਂ ਤਸਵੀਰ ਤੇਰੀ ਫੜ ਕੇ।

ਦਿਲ ਰੋਂਦਾ ਰਹਿੰਦਾ ਏ ਚੁੱਪ ਚਾਪ ਅੰਦਰ ਖੜ ਕੇ।

ਹਾਂ ਇਹ ਪ੍ਰੀਤ ਕੁਵਾਰੀ ਜਿਹੀ ਲੱਗਦੀ ਏ।

ਹਰ ਧੜਕਣ ਤੇਰਾ ਹੀ ਨਾਮ ਜਪਦੀ ਏ।


ਤੂੰ ਇਥੋਂ ਚਲਾ ਕਿਉਂ ਨਹੀਂ ਜਾਂਦਾ।

ਤਾਂ ਜੋ ਤੇਰਾ ਦੀਦਾਰ ਨਾ ਹੋ ਪਾਂਦਾ।

ਦਿਨ ਦਾ ਚੈਨ ਨਾ ਇੰਝ ਖੋਂਦਾ।

ਬਿਨਾ ਉਡੀਕੇ ਰਾਤ ਦਾ ਸਮਾਂ ਲੰਘ ਜਾਂਦਾ।

4.28pm 12 May 2026

No comments: