Followers

Friday, 22 May 2026

3480 ਦਿਲ ਟੁੱਟ ਗਿਆ ਏ


Hindi version 0089

English version 3479

ਹੱਸ-ਹੱਸ ਕੇ ਜੁਲਮ ਸਹਿੰਦੇ ਰਹੇ ਤੇਰੇ, 

ਹੁਣ ਤਾਂ ਦਿਲ ਟੁੱਟ ਗਿਆ ਏ।

ਬੜੀ ਮੁਸ਼ਕਲ ਨਾਲ ਫੜਿਆ ਸੀ ਦਿਲ ਨੂੰ, 

ਹੁਣ ਸਬਰ ਦਾ ਬੰਨ੍ਹ ਟੁੱਟ ਗਿਆ ਏ।

ਜੋੜਣ ਨੂੰ ਵੀ ਦਿਲ ਨਹੀਂ ਕਰਦਾ ਹੁਣ, 

ਅੱਖਾਂ ਦਾ ਸੁਪਨਾ ਟੁੱਟ ਗਿਆ ਏ।

ਤੇਰੇ ਨਾਲ ਨਾਲ ਚੱਲਦੇ ਰਹੇ ਇਲਜ਼ਾਮ ਚੁੱਕ ਕੇ ਵੀ, 

ਲੱਗਦਾ ਕਦਮ ਕਦਮ ਤੋਂ ਹੁਣ ਛੁੱਟ ਗਿਆ ਏ।

ਕੀ ਆਖਾਂ ਤੈਨੂੰ ਮੇਰੇ ਦਿਲ ਦਾ ਖੂਨ ਕਰਨ ਵਾਲਿਆ,

ਮੇਰੀ ਕਿਸਮਤ ਨੇ ਹੀ ਮੈਨੂੰ ਲੁੱਟ ਗਿਆ ਏ।

ਦਿਲ ਧੱਕ ਜਿਹਾ ਰਹਿ ਜਾਂਦਾ ਮੇਰਾ, 

ਜਦ ਤੂੰ ਕੁਝ ਆਖਦਾ ਏ, ਤੀਰ ਚੱਲਦੇ ਨੇ।

ਜਿਸ ਦਿਲ ਨੂੰ ਫੜ ਕੇ ਬੈਠੇ ਸੀ, 

ਉਹ ਆਖਿਰ ਹੱਥਾਂ ਤੋਂ ਛੁੱਟ ਗਿਆ ਏ।

ਦਿਲ ਟੁੱਟ ਗਿਆ ਏ।

4.55pm 2 May 2026

2 comments:

Anonymous said...

ਤੁਸੀਂ ਪੰਜਾਬੀ ' ਚ ਵੀ ਬਹੁਤ ਅੱਛਾ ਲਿਖ ਲੈਂਦੇ ਹੋ

Dr. Sangeeta Sharma Kundra "Geet" said...

ਬਹੁਤ ਬਹੁਤ ਸ਼ੁਕਰੀਆ ਜੀ