Hindi version 0091
English version 3475
ਦੁਨੀਆ ਨੇ ਸਾਨੂੰ ਦਿੱਤਾ ਹੀ ਕੀ।
ਜੋ ਅਸੀਂ ਕਰੀਏ ਕੁਝ ਉਸਦੇ ਲਈ।
ਨਾ ਖੁਸ਼ੀ ਮਿਲੀ, ਨਾ ਚੈਨ ਕੋਈ।
ਫਿਰ ਕਿਉਂ ਜੀਈਏ ਅਸੀਂ ਉਸਦੇ ਲਈ।
ਹੁਣ ਅਸੀਂ ਉਹੀ ਕਰਾਂਗੇ ਜਿੱਥੇ ਸਾਡੀ ਖੁਸ਼ੀ।
ਸਾਨੂੰ ਗਮ ਨਹੀਂ, ਭਾਵੇਂ ਤੂੰ ਹੋਵੇਂ ਦੁਖੀ।
ਸ਼ਾਇਦ ਇਹੀ ਰਿਵਾਜ ਹੈ ਜਿਉਂਦੇ ਰਹਿਣ ਲਈ।
ਇਸੇ ਕਰਕੇ ਤੂੰ ਜੀਊਂਂਦਾ ਰਿਹਾ ਆਪਣੇ ਲਈ।
ਵੇਖੀਂ ਹੁਣ ਸਾਡੇ ਵੱਲੋਂ ਵੀ।
ਕਿੰਨੇ ਨਜ਼ਰਾਨੇ ਆਉਣਗੇ ਤੇਰੇ ਲਈ।
ਚਾਹੇ ਹੁਣ ਤੱਕ ਜਾਮ ਤੂੰ ਹੀ ਭਰ ਭਰ ਪੀਤੇ।
ਵੇਖੀਂ ਹੁਣ ਪਾਸੇ ਕਿਵੇਂ ਉਲਟੇ ਜਾਣਗੇ ਕਈ।
ਸ਼ਹ ਤਾਂ ਤੂੰ ਸਾਨੂੰ ਬਹੁਤ ਦਿੱਤੀ।
ਹੁਣ ਮਾਤ ਅਸੀਂ ਦੇਵਾਂਗੇ, ਬਾਜ਼ੀ ਜਿੱਤਣ ਲਈ।
4.19pm 10 May 2026

No comments:
Post a Comment