Followers

Sunday, 3 May 2026

3461 ਅਹਿਸਾਸ ਏ ਨਜ਼ਦੀਕੀਆਂ

 


Hindi version 0098
English version 3460

ਤੂੰ ਭਾਵੇਂ ਕੋਲ ਨਹੀਂ,

ਫਿਰ ਵੀ ਦਿਲ ਨੂੰ ਲੱਗਦਾ ਕੋਈ ਨਾਲ ਹੈ।

ਤੇਰੇ ਜਾਣ ਨਾਲ ਜ਼ਿੰਦਗੀ ਸੁੰਨੀ ਹੋ ਗਈ,

ਫਿਰ ਵੀ ਦਿਲ ਵਿੱਚ ਕੋਈ ਆਸ ਹੈ ।

ਬੜੀ ਕੋਸ਼ਿਸ਼ ਕਰਦੇ ਹਾਂ ਦਿਲ ਨੂੰ ਮਨਾਉਣ ਦੀ,

ਕੀ ਕਰੀਏ ਫਿਰ ਵੀ ਇਹ ਉਦਾਸ ਹੈ ।

ਜੀ ਰਹੇ ਹਾਂ ਅਸੀਂ ਜਿਵੇਂ ਤਿਵੇਂ ਮਗਰ,

ਇਸ ਜੀਵਨ ਦਾ ਆਪਣਾ ਅੰਦਾਜ਼ ਹੈ ।

ਤੈਨੂੰ ਮਿਲ ਨਾ ਸਕੇ ਅਸੀਂ ਕਦੇ ਮਗਰ,

ਮਨ ਵਿੱਚ ਮਿਲਣ ਦੀ ਇਕ ਪਿਆਸ ਹੈ ।

ਕਹਿ ਨਾ ਸਕੇ ਤੈਨੂੰ ਦਿਲ ਦੀ ਕੋਈ ਗੱਲ,

ਫਿਰ ਵੀ ਦਿਲ ਵਿੱਚ ਇੱਕ ਜਜ਼ਬਾਤ ਹੈ ।

ਮਨ ਗੁਲਾਮ ਹੈ ਤੇਰਾ ਅੱਜ ਵੀ ਮਗਰ,

ਮੇਰਾ ਇਹ ਤਨ ਅਜੇ ਵੀ ਆਜ਼ਾਦ ਹੈ ।

ਸੁਣ ਲੈ ਹੁਣ ਮੇਰੇ ਸੱਜਣਾ ਮੇਰੀ,

ਮਨ ਵਿੱਚ ਜਿਹੜੀ ਫਰਿਆਦ ਹੈ ।

5.27pm 3 May 2026

No comments: