Followers

Tuesday, 26 May 2026

3484 ਦਿਲ ਦੀ ਆਵਾਜ਼

 


Hindi version 0087

English version 3483

ਇਹ ਅੱਥਰੂ ਨਹੀਂ, ਖੂਨ ਦੇ ਕਤਰੇ ਨੇ।

ਦੋ ਅੱਖਾਂ ਤੋਂ ਨਹੀਂ, ਦਿਲੋਂ ਹੀ ਉਤਰੇ ਨੇ।

ਇਹ ਮੈਂ ਨਹੀਂ, ਮੇਰਾ ਦਿਲ ਰੋਂਦਾ ਏ।

ਏਹੀ ਹੁੰਦਾ, ਜਦੋਂ ਕੋਈ ਪਿਆਰੀ ਚੀਜ਼ ਖੋੰਦਾ ਹੈ।

ਹੁਣ ਕੀ ਆਖਾਂ, ਆਖ ਕੇ ਹੋਣਾ ਵੀ ਕੀ।

ਹੋ ਗਿਆ ਸਭ, ਓਹ ਜੋ ਹੋਣਾ ਸੀ।

ਦਿਲ ਦੇ ਟੁਕੜੇ, ਹੋਏ ਹਜ਼ਾਰਾਂ ਨੇ।

ਵੇਖਣਾ ਜੇ ਚਾਹੋ, ਵੇਖ ਲਵੋ ਆ ਕੇ।

ਹੁੰਦਾ ਕੀ ਬੇਵਫ਼ਾਈ ਦਾ ਨਤੀਜਾ।

ਜ਼ਮਾਨੇ ਨੇ ਸਿੱਖਿਆ, ਏਹੀ ਤਰੀਕਾ।

ਕਿੱਥੇ ਗਈ ਰਾਧਾ, ਕਿੱਥੇ ਗਈ ਸੀਤਾ।

ਪੂਜਦਾ ਸੀ ਜਿਸ ਨੂੰ ਲਗਾ ਲਹੂ ਦਾ ਟਿੱਕਾ।

ਕੀ ਕਰਾਂ ਨਜ਼ਰ ਆਉਂਦੀ ਅੱਜਕਲ੍ਹ,

'ਗੀਤ' ਮੈਨੂੰ ਹੈ ਹਰ ਦੇਵੀ ਪਤਿਤਾ।

2.08pm 26 May 2025

No comments: