Followers

Thursday, 28 May 2026

K6 3486 ਤੋੜ ਦਿੱਤਾ ਦਿਲ (ਪੰਜਾਬੀ ਕਵਿਤਾ)

 


Hindi version 0086

English version 3485

ਦਿਲ ਤੇ ਲੱਗੀ ਚੋਟ ਏ ਡੂੰਘੀ, ਤੂੰ ਐਦਾਂ ਹੱਥ ਛੁਡਾਇਆ ਏ।

ਦਿਲ ਦਾ ਦੀਵਾ ਜਗਦਾ ਸੀ, ਤੂੰ ਫੂਕਾਂ ਮਾਰ ਬੁਝਾਇਆ ਏ।


ਏ ਅੱਥਰੂ ਬਣ ਗਏ ਮੋਤੀ, ਏਹਨਾਂ ਨੂੰ ਗੱਲ ਲਗਾਇਆ ਏ।

ਜੋ ਜ਼ਖ਼ਮ ਤੂੰ ਮੈਨੂੰ ਦਿੱਤੇ ਨੇ, ਹਰਾ ਹੀ ਉਹਨਾਂ ਨੂੰ ਪਾਇਆ ਏ।


ਕਾਸ਼ ਇਹ ਜ਼ਿੰਦਗੀ ਲੰਘ ਜਾਵੇ, ਦੂਰ ਹੋ ਤੇਰੀਆਂ ਯਾਦਾਂ ਤੋਂ।

ਹੁਣ ਕੁੱਝ ਲੈਣਾ ਨਹੀਂ ਮੈਨੂੰ, ਤੇਰੀਆਂ ਫ਼ਰਿਆਦਾਂ ਤੋਂ।


ਰਾਹ ਵਿੱਚ ਕਦੇ ਮਿਲ ਵੀ ਪਏ ਤਾਂ, ਵੇਖਾਂਗੇ ਨਾ ਤੈਨੂੰ ਸਾਂਇਆ ਵੇ।

'ਗੀਤ' ਦੀ ਅੱਖ ਛਲਕ ਪਏਗੀ, ਦਿਲ ਨੇ ਜੋ ਦੁੱਖ ਛੁਪਾਇਆ ਏ।

3.57pm 28 May 2026