Followers

Thursday, 7 May 2026

3465 ਨਾਜ਼ੁਕ ਹੈ ਦਿਲ

 


Hindi version 0096

English version 3464

1.

ਨਾਜ਼ੁਕ ਏ ਚੀਜ਼, ਰੱਖੀਂ ਜ਼ਰਾ ਸੰਭਾਲ ਕੇ ,

ਵੱਡੀ ਮੁਸ਼ਕਲ ਨਾਲ ਜੋੜੇ ਨੇ ਟੁਕੜੇ ਇਸ ਦਿਲ ਦੇ।

ਜੇ ਤੂੰ ਚਾਹੇਂ ਤਾਂ ਐਵੇਂ ਹੀ ਇਹ ਰਹੇਗਾ,

ਪਤਾ ਲਾ ਲਵਾਂਗੇ ਮਿਲ ਬੈਠ ਕੇ ਆਪਣੀ ਮੰਜ਼ਿਲ ਦਾ।

2.

ਅੱਜਕੱਲ੍ਹ ਚਾਲ ਹੈ ਪਤਝੜ ਦੀ ਅਜੀਬ ਹੀ ,

ਕੇ ਜ਼ਿਦ ਹੀ ਪਕੜ ਲਈ ਏ ਨਾ ਜਾਣ ਦੀ।

ਪਤਾ ਨਹੀਂ ਕੀ ਰਜ਼ਾ ਹੈ ਇਸ ਵਿੱਚ ਜਮਾਨੇ ਦੀ,

ਬਹਾਰਾਂ ਨੇ ਹੁਣ ਰੀਤ ਆਪਣਾ ਲਈ ਏ ਨਾ ਆਉਣ ਦੀ।

3.

ਜੇ ਤੂੰ ਚਾਹੇਂ ਤਾਂ ਇਸਨੂੰ ਆਪਣੇ ਤੋਂ ਵੱਖ ਕਰ ਦੇਵੀਂ,

ਫਰਸ਼ ਉੱਤੇ ਸੁੱਟੀਂ ਤਾਂ ਸਾਨੂੰ ਜ਼ਰਾ ਯਾਦ ਕਰ ਲੇਵੀਂ।

ਜਦੋਂ ਦਿਲ ਦੇ ਟੁਕੜੇ ਹੋਣ ਤਾਂ ਸਾਨੂੰ ਪਤਾ ਦੇਵੀਂ,

ਇਸ ਦੇ ਟੁੱਟਣ ਨਾਲ ਸਾਨੂੰ ਕਦੇ ਨਾ ਭੁਲਾ ਦੇਵੀਂ।

1.14pm 7 May 2026

No comments: