Followers

Tuesday, 2 December 2025

3311 ਗ਼ਜ਼ਲ ਜਦ ਸ਼ਾਮ ਢਲਦੀ ਹੈ


 Hindi version 3308
English version 3310
ਬਹਿਰ: 1222 1222 1222 1222

ਕਾਫ਼ੀਆ: ਆਉਂਦੀ 

ਰਦੀਫ਼:ਏ ਜਦ ਸ਼ਾਮ ਢਲਦੀ ਹੈ


ਤੈਨੂੰ ਕੀ ਯਾਦ ਮੇਰੀ ਆਉਂਦੀ ਏ ਜਦ ਸ਼ਾਮ ਢਲਦੀ ਹੈ।

ਕਸਕ ਤੜਪਾ ਕੇ ਦਿਲ ਨੂੰ ਜਾਂਉਂਦੀ ਏ ਜਦ ਸ਼ਾਮ ਢਲਦੀ ਹੈ।


ਇਕੱਲੇ ਸ਼ਾਮ ਨੂੰ ਜਦ ਯਾਦ ਤੇਰੀ ਘੇਰ ਲੈਂਦੀ ਏ,

ਜਲਨ ਦਿਲ ਦੀ ਮੇਰੇ ਵਧ ਜਾਉਂਦੀ ਏ ਜਦ ਸ਼ਾਮ ਢਲਦੀ ਹੈ।

 


ਸਫ਼ਰ ਇਹ ਮੁਸ਼ਕਲਾਂ ਦੇ ਨਾਲ ਭਰਿਆ ਪਾਰ ਕਰ ਲੈਣਾ।

ਸਿਤਮ ਇਹ ਜਿੰਦ ਚਾਹੇ ਢਾਉਂਦੀ ਏ ਜਦ ਸ਼ਾਮ ਢਲਦੀ ਏ।


ਕਿਸੇ ਨੇ ਤੋੜ ਦਿੱਤਾ ਦਿਲ ਕਦੇ ਗੱਲਾਂ 'ਚ ਮੇਰਾ ਏ,

 ਉਹ ਇੱਕ ਇੱਕ ਗੱਲ ਮੈਨੂੰ ਖਾਉਂਦੀ ਏ ਜਦ ਸ਼ਾਮ ਢਲਦੀ ਹੈ।


ਤੇਰੇ ਏ ਮਖਮਲੀ ਗੈਸੂ ਜਦੋਂ ਉੱਡਦੇ ਹਵਾ ਦੇ ਨਾਲ,

ਲਗੇ ਇੱਦਾਂ ਚੁਨਰ ਲਹਿਰਾਉਂਦੀ ਏ ਜਦ ਸ਼ਾਮ ਢਲਦੀ ਹੈ।


ਜਦੋਂ ਤੂੰ ਦੂਰ ਹੋਇਆ ਪਿਆਰ ਵਿੱਚ ਇਹ ਯਾਦ ਏ ਤਨਹਾਈ।

ਕੀ ਤੈਨੂੰ ਹੈ ਪਤਾ ਤੜਪਾਉਂਦੀ ਏ ਜਦ ਸ਼ਾਮ ਢਲਦੀ ਹੈ।


ਕਦੇ ਜਦ ਯਾਦ ਆਵੇ ਵੇਲੇ ਦੀ ਜਦ ਸੀ ਮਿਲੇ ਆਪਾਂ।

 ਉਹ ਦਿਨ ਦੀ ਯਾਦ ਮੈਨੂੰ ਭਾਉਂਦੀ ਏ ਜਦ ਸ਼ਾਮ ਢਲਦੀ ਹੈ।

 

ਉਹ ਯਾਦਾਂ ਰੇਸ਼ਮੀ ਸਿਰਹਾਣੇ ਰੱਖ ਕੇ ਸੌਂ ਮੈਂ ਜਾਂਦਾ ਹਾਂ,

ਕੋਈ ਫਿਰ 'ਗੀਤ' ਕੋਇਲ ਗਾਉਂਦੀ ਏ ਜਦ ਸ਼ਾਮ ਢਲਦੀ ਹੈ।

2.27pm 2 Dec 2025

No comments: