ਧੋਂਦਾ ਸਰੀਰ ਮਲ ਮਲ ਕੇ, ਮਨ ਦਾ ਰੱਖੇ ਨਾ ਧਿਆਨ।
ਧੋ ਲੈ ਪਹਿਲਾਂ ਆਤਮਾ , ਫਿਰ ਕਰ ਗੰਗਾ ਸਨਾਨ।
ਸੂਲ ਜਈ ਬਾਣੀ ਤੇਰੀ , ਕਰਦੀ ਘੋਰ ਪ੍ਰਹਾਰ।
ਫੁੱਲ ਵਰਗੀ ਬਣਾ ਇਸ ਨੂੰ, ਫਿਰ ਕਰੀਂ ਵਿਆਹਾਰ।
ਜਿਸ ਨੂੰ ਤੂੰ ਏਂ ਸਾਫ਼ ਕਰੇਂ, ਓ ਇੱਥੇ ਸੜ ਜਾਇ (ਜਾਣਾ)।
ਹੋ ਸਕੇ ਤਾਂ ਸਾਫ਼ ਕਰ, ਜਲ ਨਈ ਜੋ ਪਾਇ (ਪਾਣਾ)।
ਮਨ ਵਿਚ ਰੱਖੇਂ ਵੈਰ ਤੂੰ, ਭੇਸ ਭਗਤ ਦਾ ਬਣਾਇ।
ਮਨ ਦੀ ਤੂੰ ਧੋ ਮੈਲ ਲੈ, ਸੁਰਗ ਖੁਦੀ ਮਿਲ ਜਾਇ।
ਰਾਮ ਨਾਮ ਹਰ ਪਲ ਜਪੇਂ, ਚੁਗਲੀ ਕਰੇਂ ਅਪਾਰ।
ਦੱਸ ਤੂੰ ਏਦਾਂ ਫੇਰ ਕਿਵੇਂ, ਹੋਵੇ ਬੇੜਾ ਪਾਰ।
8.29am 20 Dec 2025

No comments:
Post a Comment