Followers

Wednesday, 17 December 2025

3326‌ ਪੰਜਾਬੀ ਗ਼ਜ਼ਲ:ਕਮੀ ਕੀ


 2122 1212 22

ਕਾਫ਼ਿਆ ਈ

ਰਦੀਫ਼ ਕੀ ਹੈ


ਬੋਲ ਬਿਨ ਪਿਆਰ ਆਦਮੀ ਕੀ ਹੈ।

ਬਿਨ ਤੇਰੇ ਮੇਰੀ ਜ਼ਿੰਦਗੀ ਕੀ ਹੈ।


ਕਿਉਂ ਨਹੀਂ ਦਿੰਦਾ ਪਿਆਰ ਤੂੰ ਮੈਨੂੰ,

ਪਿਆਰ ਵਿੱਚ ਦੱਸ, ਮੇਰੇ ਕਮੀ ਕੀ ਹੈ।


ਰਾਸ ਮੈਨੂੰ ਹਨੇਰੇ ਆਏ ਨੇ,

ਭੁੱਲ ਬੈਠਾ ਹਾਂ ਰੌਸ਼ਨੀ ਕੀ ਹੈ।


ਪਿਆਰ ਤੈਨੂੰ ਹੈ ਨਾਲ ਮੇਰੇ ਜੇ,

ਦੱਸ ਦੇ ਫਿਰ ਤੈਨੂੰ ਬੇਬਸੀ ਕੀ ਹੈ।


ਪਿਆਰ ਮੇਰਾ ਕਬੂਲ ਕਰ ਲੈ ਜੇ,

ਜਾਣ ਲੈਵਾਂ ਮੈਂ ਵੀ ਖੁਸ਼ੀ ਕੀ ਹੈ।


ਪਿਆਰ ਕਰ ਕੇ ਤੂੰ ਜਾਣ ਲੈਂਵੇਂਗਾ,

ਦਰਦ ਦੇਂਦੀ ਏਹ ਬੇਰੁਖ਼ੀ ਕੀ ਹੈ।


ਪਿਆਰ ਕਰ ਕੇ ਫ਼ਰਕ ਏ ਦੱਸੀਂ ਤੂੰ,

ਪਿਆਰ ਕੀ ਹੈ ਤੇ ਖ਼ੁਦਕੁਸ਼ੀ ਕੀ ਹੈ।


ਪਿਆਰ ਕੀਤਾ ਤਾਂ ਪਤਾ ਲੱਗਿਆ।

ਪਿਆਰ ਵਿੱਚ ਹੁੰਦੀ ਤੀਰਗੀ ਕੀ ਹੈ।


ਯਾਰ ਵਿਛੜਣ ਤੇ ਇਹ ਪਤਾ ਲੱਗਿਆ।

‘ਗੀਤ’ ਅੱਖਾਂ ਦੀ ਹੁਣ ਨਮੀ ਕੀ ਹੈ।

10.28am 17 Dec 2025

No comments: