ਕਾਫ਼ਿਆ ਆਬ
ਰਦੀਫ਼ ਓਹ ਸਾਡੀ ਗ਼ਜ਼ਲ 'ਚ ਹੈ
ਹਰ ਦਿਲ ਦਾ ਹਰ ਹਿਸਾਬ ਓਹ ਸਾਡੀ ਗ਼ਜ਼ਲ 'ਚ ਹੈ।
ਪੂਰੀ ਹੀ ਇਕ ਕਿਤਾਬ ਓਹ ਸਾਡੀ ਗ਼ਜ਼ਲ 'ਚ ਹੈ।
ਮੇਰੀ ਗਜ਼ਲ 'ਚ ਹੀਰ ਦਾ ਸੋਹਣੀ ਦਾ ਬਾਂਕਪਨ,
ਜੇਹਲਮ ਵੀ ਤੇ ਚਨਾਬ ਓਹ ਸਾਡੀ ਗ਼ਜ਼ਲ 'ਚ ਹੈ।
ਦੋਵਾਂ ਨੇ ਮਿਲ ਕੇ ਵੇਖਿਆ ਨਾਲ ਨਾਲ ਜੋ,
ਉਹ ਇੱਕ ਹਸੀਨ ਖ਼ਵਾਬ ਓਹ ਸਾਡੀ ਗ਼ਜ਼ਲ 'ਚ ਹੈ।
ਕਰ ਸਕਿਆ ਨਾ ਬਿਆਨ ਜੋ ਲਫ਼ਜ਼ਾਂ 'ਚ ਆਪਣੇ,
ਮਾਸ਼ੂਕ ਦਾ ਸ਼ਬਾਬ ਓਹ ਸਾਡੀ ਗ਼ਜ਼ਲ 'ਚ ਹੈ।
ਨੇੜੇ ਜੋ ਤੇਰੇ ਬੈਠ ਕੇ ਸਿਹਰਨ ਸੀ ਉਠ ਰਹੀ,
ਏਹਸਾਸ ਦਾ ਗੁਲਾਬ ਓਹ ਸਾਡੀ ਗ਼ਜ਼ਲ 'ਚ ਹੈ।
ਦਿੱਤਾ ਸੀ ਕਿਸ ਨੇ ਪਿਆਰ, ਤੇ ਕਿਸ ਨੇ ਸੀ ਦਿੱਤੇ ਗਮ,
ਹਰ ਸ਼ਖ਼ਸ ਦਾ ਹਿਸਾਬ ਓਹ ਸਾਡੀ ਗ਼ਜ਼ਲ 'ਚ ਹੈ।
ਵੱਖਰੇ ਸੀ ਹੋਏ ਜੱਦ ਉਦੋਂ, ਵਰਿਆ ਸੀ ਮੀਂਂਹ ਵੀ ਤਾਂ।
ਜ਼ਖ਼ਮੀ ਦਿਲਾਂ ਦਾ ਆਬ ਓਹ ਸਾਡੀ ਗ਼ਜ਼ਲ 'ਚ ਹੈ।
ਜੇ ਜਾਣਨਾ ਹੋ ਚਾਹੁੰਦੇ, ਪੜ੍ਹੋ "ਗੀਤ" ਨੂੰ ਤੁਸੀਂ,
ਚਾਹੋ ਜੋ ਵੀ ਜਵਾਬ ਓਹ ਸਾਡੀ ਗ਼ਜ਼ਲ 'ਚ ਹੈ।
6.47pm 5 Dec 2015
Milti hai zindagi mein Mohabbat kabhi kabhi

No comments:
Post a Comment