ਬਹਿਰ: 1222 1222 1222 1222
ਕ਼ਾਫ਼ੀਆ: ਆਣਾ
ਰਦੀਫ਼: ਗੀਤਾ ਤੋਂ
ਮਿਲੀ ਦੁਨਿਆ 'ਚ ਭਾਰਤ ਨੂੰ ਨਵੀਂ ਪਹਿਚਾਨ ਗੀਤਾ ਤੋਂ।
ਲਿਆ ਜੱਦ ਜਾਣ ਦੁਨੀਆਂ ਨੇ ਵਧੀ ਫਿਰ ਸ਼ਾਨ ਗੀਤਾ ਤੋਂ।
ਮਹਾਭਾਰਤ 'ਚ ਨਿਕਲੀ ਸੀ ਕ੍ਰਿਸ਼ਨ ਦੀ ਬਾਣੀ ਜੋ ਉਸ ਦਿਨ,
ਲੜੀ ਸੀ ਜੰਗ ਅਰਜੁਨ ਨੇ ਸੀ ਮਿਲਿਆ ਗਿਆਨ ਗੀਤਾ ਤੋਂ।
ਕੋਈ ਕੁਝ ਵੀ ਕਹੇ ਇੱਥੇ, ਸਮਝਦੇ ਭੇਤ ਗੀਤਾ ਦਾ,
ਅਸੀਂ ਭਾਰਤ ਦੇ ਵਾਸੀ ਹਾਂ, ਹੈ ਮਿਲਿਆ ਮਾਨ ਗੀਤਾ ਤੋਂ।
ਸਮਝ ਬੈਠਾ ਸੀ ਜਿਸ ਨੂੰ ਮੰਨ ਕੇ ਇਕ ਤੁਛ ਮਾਨਵ ਜੋ।
ਸੀ ਮੰਨਿਆ ਕ੍ਰਿਸ਼ਨ ਨੂੰ ਧ੍ਰਿਤਰਾਸ਼ਟਰ ਨੇ ਭਗਵਾਨ ਗੀਤਾ ਤੋਂ।
ਤੁਸੀਂ ਲੱਖਾਂ ਕਿਤਾਬਾਂ ਨੂੰ ਪੜੋ ਜੱਦ ਗਿਆਨ ਦੀ ਖਾਤਰ ,
ਨਾ ਰਹਿਣਾ ਪਰ ਕਦੇ ਜੀਵਨ 'ਚ ਇਸ ਅਨਜਾਨ ਗੀਤਾ ਤੋਂ।
ਪੜ੍ਹੇ੍ ਭਾਵੇਂ ਤੁਸੀਂ ਕਿੰਨੇ ਵੀ ਨੇ ਦੀਵਾਨ ਜੀਵਨ ਵਿਚ,
ਜੋ ਤੋਲੋ ਘੱਟ ਨੇ ਸਾਰੇ ਹੀ ਉਹ ਦੀਵਾਨ ਗੀਤਾ ਤੋਂ।
ਸਮਾਇਆ ਗਿਆਨ ਇਸ ਛੋਟੇ ਜਿਹੇ ਇਕ ਗ੍ਰੰਥ ਵਿੱਚ ਏਨਾ,
ਬਣੇ ਹੈਵਾਨ ਮਿਲਦਾ ਗਿਆਨ ਤਾਂ ਇਨਸਾਨ ਗੀਤ ਤੋਂ।
ਫਸੀ ਹੋਵੇ ਕੋਈ ਉਲਝਣ, ਮਿਲੇ ਨਾ ਰਾਹ ਜਦ ਕੋਈ,
ਤੂੰ ਦੇਵੀ 'ਗੀਤ' ਉਸਨੂੰ ਗਿਆਨ ਕਰ ਗੁਣ ਗਾਨ ਗੀਤਾ ਤੋਂ।
1.54pm 8 Dec 2025

No comments:
Post a Comment