ਜੋ ਤੂੰ ਕਹਿੰਦਾ ਉਹੀ ਤਾਂ ਮੈਂ ਕਹਿੰਦਾ ਹਾਂ।
ਫਿਰ ਤੈਨੂੰ ਮੇਰੀ ਗੱਲ ਸਮਝ ਕਿਉਂ ਨਹੀਂ ਆਉਂਦੀ।
ਜੋ ਤੂੰ ਲਿਖਦਾ ਉਹੀ ਤਾਂ ਮੈਂ ਲਿਖਦਾ ਹਾਂ।
ਫਿਰ ਮੇਰਾ ਲਿਖਿਆ ਤੈਨੂੰ ਕਿਉਂ ਨਹੀਂ ਭਾਉਂਦਾ।
ਆ ਬੈਠੀਏ ਕੁਝ ਗੱਲਾਂ ਕਰੀਏ ਤੇ ਸਮਝ ਲਈਏ।
ਕਿੱਥੇ, ਕਿਵੇਂ, ਕਿਉਂ ਅਸੀਂ ਇਕੋ ਚੀਜ਼ ਨੂੰ ਵੱਖਰਾ ਸਮਝ ਲੈਂਦੇ ਹਾਂ।
4.11pm 11 Dec 2025

No comments:
Post a Comment