Followers

Tuesday, 23 December 2025

3332 ਰੁੱਖ (ਪੰਜਾਬੀ ਕਵਿਤਾ)


Hindi version 2880
English version 3331
ਜਿਨ੍ਹਾਂ ਰੁੱਖਾਂ ਦੀ ਬਦੌਲਤ ਸਾਹ ਲੈਂਦੇ ਹਾਂ ਅਸੀਂ,

ਅੱਜ ਉਹੀ ਰੁੱਖ ਲੋਕਾਂ ਨੂੰ ਡਰਾਉਣ ਲੱਗੇ ਹਨ।

ਆਪਣਾ ਡਰ ਭਜਾਉਣ ਲਈ ਲੋਕੀ,

ਰੁੱਖਾਂ ਨੂੰ ਹੀ ਹੁਣ ਕਟਵਾਉਣ ਲੱਗੇ ਹਨ।

ਲੋਕ ਗਲਤੀਆਂ ਆਪਣੀਆਂ ਨਜ਼ਰਅੰਦਾਜ਼ ਕਰ ,

ਹਜ਼ਾਰਾਂ ਸਾਲ ਜੀਉਣ ਵਾਲੇ ਰੁੱਖ,

ਆਪਣਾ ਅਸਤਿਤਵ ਗੁਆਉਣ ਲੱਗੇ ਹਨ।

ਸਮਝਦੇ ਕਿਉਂ ਨਹੀਂ ਲੋਕੀ ਆਪਣੀਆਂ ਨਾਦਾਨੀਆਂ ਨੂੰ,

ਕਿਉਂ ਆਪਣੀਆਂ ਗਲਤੀਆਂ ਤੋਂ ਅੱਖਾਂ ਚੁਰਾਉਣ ਲੱਗੇ ਹਨ।

ਹਾਲੇ ਵੀ ਹੈ ਸਮਾਂ , ਇਕ ਵਾਰੀ ਤਾਂ ਨਜ਼ਰ ਮਾਰੋ,

ਕੀ ਕਰਨਾ ਹੈ ਤੇ ਕੀ ਨਹੀਂ, ਇਹ ਸੋਚੋ ਵਿਚਾਰੋ।

ਨਿੱਕੀ ਜਿਹੀ ਗੱਲ ’ਤੇ ਕਿਉਂ ਲੋਕੀ ਛੱਟਪਟਾਉਣ ਲੱਗੇ ਹਨ।

ਕਿੱਥੋਂ ਤੱਕ, ਤੇ ਕਦੋਂ ਤੱਕ ਰੁੱਖਾਂ ਨੂੰ ਕੱਟਦੇ ਰਹੋਗੇ ਦਸ?

ਸਮਝ ਆਵੇਗੀ ਉਦੋਂ ਜਦ ਦੇਖੋਗੇ,

ਰੁੱਖ ਘੱਟ ਹੋਣ ਕਾਰਨ ਲੋਕੀ ਜਾਨਾਂ ਨੂੰ ਗੁਆਉਣ ਲੱਗੇ ਹਨ।

ਉਹ ਗਿਣਤੀ ਇਕ ਦੋ ਨਹੀਂ ਰਹੇਗੀ ਇਸ ਜ਼ਮਾਨੇ ਵਿੱਚ,

ਸਮਝ ਫਿਰ ਕੁਝ ਨਾ ਆਵੇਗਾ,

ਕਿਉਂ ਇੱਕੋ ਵਾਰੀ ਹਜ਼ਾਰਾਂ ਲੋਕ ਜਾਨਾਂ ਨੂੰ ਗੁਆਉਣ ਲੱਗੇ ਹਨ।

9.09pm 23 Dec 2025

1 comment:

Anonymous said...

Very nice