Followers

Wednesday, 20 May 2026

3478. ਜਦ ਸੋਚਾਂ ਤੇਰੇ ਬਾਰੇ ਮੈਂ

 

Hindi version 0090
English version 3477

ਰੋਣ ਲੱਗ ਪੈਂਦਾ ਦਿਲ, ਜਦ ਸੋਚਾਂ ਤੇਰੇ ਬਾਰੇ ਮੈਂ।

ਡੋਬ ਕੇ ਮੈਨੂੰ ਭੰਵਰ ਵਿੱਚ, ਆਪ ਚੱਲ ਗਏ ਕਿਨਾਰੇ ਤੇ।

ਹਰ ਗੱਲ ਤੇ ਗੱਲ ਬਣਾਉਂਦੇ ਹੋ ਤੁਸੀਂ।

ਸੋਚੋ ਕੀ ਹੋਵੇ, ਜੇ ਇਲਜ਼ਾਮ ਲੱਗਣ ਤੇਰੇ ਤੇ ਸਾਰੇ ਏ।


ਅੱਜ ਕਿਸ ਤਰ੍ਹਾਂ ਠੁਕਰਾਉਂਦੇ ਨੇ ਉਹ ਸਨਮ।

ਜੋ ਕਦੇ ਸਾਨੂੰ ਜਾਨੋਂ ਵੀ ਪਿਆਰੇ ਸੀ।

ਤੂੰ ਸ਼ਾਇਦ ਕਦੇ ਇਹ ਸੋਚਿਆ ਹੀ ਨਹੀਂ।

ਕਿ ਅਸੀਂ ਵੀ ਕਦੇ ਤੇਰੇ ਸਹਾਰੇ ਸੀ।

ਹਰ ਰਾਹ ਤੇ ਤਾਣੇ ਮਾਰਦੇ ਹੋ।

ਭੁੱਲ ਜਾਂਦੇ ਹੋ, ਅਸੀਂ ਵੀ ਨਾਲ ਦਿਨ ਗੁਜ਼ਾਰੇ ਸੀ।


ਰਸਮ ਏਸੀ ਬਣ ਗਈ ਹੈ ਜਮਾਨੇ ਦੀ।

ਹੁਣ ਕੀ ਆਖੀਏ ਅਸਾਂ ਤੈਨੂੰ, 

ਹਰ ਕੋਈ ਰੁਲਾਂਦਾ ਦੂਜਿਆਂ ਨੂੰ।

ਕੋਈ ਨਹੀਂ ਆਉਂਦਾ ਕਿਸੇ ਨੂੰ ਹਸਾਉਣ ਲਈ।

3.12pm 20 May 2026