Followers

Wednesday, 3 June 2026

3492 ਦੁਨੀਆ ਨੂੰ ਜਾਣ ਦੇ



 Hindi version 2523
English version 3491
ਅੱਜ ਕੁਝ ਐਦਾਂ ਹੋ ਜਾਣ ਦੇ,

ਬਾਹਾਂ ਵਿੱਚ ਆਪਣੀਆਂ ਖੋ ਜਾਣ ਦੇ।

ਦਰਮਿਆਨ ਤੇਰੇ ਮੇਰੇ ਨਾ ਆਵੇ ਕੋਈ,

ਨੇੜੇ ਆਪਣੇ ਐਨਾ ਆ ਜਾਣ ਦੇ।

ਸਾਰੀ ਰਾਤ ਯਾਦਾਂ ਵਿੱਚ ਜਾਗਦਾ ਰਿਹਾ,

ਸੁਪਨਿਆਂ ਦੇ ਨਾਲ ਮੈਨੂੰ ਸੋ ਜਾਣ ਦੇ।

ਚੰਨ ਤਾਰੇ ਵੇਖ ਮੈਨੂੰ ਹੱਸਣ ਲੱਗ ਪਏ,

ਮੇਰੀ ਰਾਤ ਦੀ ਹੁਣ ਸਵੇਰ ਹੋ ਜਾਣ ਦੇ।

ਮੇਰੇ ਸਫਰ ਵਿੱਚ ਆ ਤੂੰ ਨਾਲ ਮੇਰੇ,

ਸੰਗ "ਗੀਤ" ਦੇ ਚੱਲ, ਦੁਨੀਆ ਨੂੰ ਜਾਣ ਦੇ।

5.28pm 3 June 2026

No comments: