Followers

Saturday, 13 June 2026

K6 3502 ਬਾਤ ਦਿਲ ਦੀ (ਪੰਜਾਬੀ ਕਵਿਤਾ)

  


At. Gairty theatre Shimla



ਕਿਸੇ ਨਾਲ ਕਰ ਲਈ ਬਾਤ ਦਿਲ ਦੀ।

ਖੋਲ੍ਹ ਕੇ ਰੱਖ ਦਿੱਤੀ ਕਿਤਾਬ ਦਿਲ ਦੀ।

ਹੌਲਾ ਹੋ ਗਿਆ ਇੱਕ ਵਾਰ ਦਿਲ ਵੀ,

ਜਦ ਖੋਲ੍ਹ ਦਿੱਤੀ ਜ਼ਬਾਨ ਦਿਲ ਦੀ।


ਵਹਿਣ ਲੱਗ ਪਏ ਜਜ਼ਬਾਤ ਦਿਲ ਦੇ,

ਜਦ ਛੱਡ ਆਏ ਉਹਨਾਂ ਨੂੰ ਮਿਲ ਕੇ।

ਖ਼ੁਦ ਨੂੰ ਸੰਭਾਲਣਾ ਹੋਇਆ ਔਖਾ,

ਏਸੇ ਬਣੇ ਹਾਲਾਤ ਦਿਲ ਦੇ।


ਹੁਣ ਨਾ ਪੁੱਛੋ ਹਾਲ ਦਿਲ ਦਾ,

ਕਹਿਣਾ ਹੈ ਮਲਾਲ ਦਿਲ ਦਾ।

ਕਿਵੇਂ ਰੱਖਾਂ ਮੈਂ ਖ਼ਿਆਲ ਇਸ ਦਾ,

ਜੀਣਾ ਹੋਇਆ ਮੁਹਾਲ ਦਿਲ ਦਾ

8.13pm 13 June 2026

No comments: