Followers

Wednesday, 17 June 2026

K6 3506 ਸੋਚ ਵੱਡੀ ਤਾਂ ਠੀਕ ਹੈ (ਪੰਜਾਬੀ ਕਵਿਤਾ)




ਸੋਚ ਵੱਡੀ ਤਾਂ ਠੀਕ ਹੈ, ਕਰਮ ਵੀ ਵੱਡਾ ਚਾਹੀਦਾ।

ਕੰਮ ਸਭ ਹੋ ਜਾਣਗੇ, ਧੀਰਜ ਵੀ ਹੋਣਾ ਚਾਹੀਦਾ ਹੈ।

ਆਪਣੇ ਆਪ ਤੇ ਰੱਖ ਅਨੁਸ਼ਾਸਨ ਤੂੰ ਪੂਰਾ।

ਹੋ ਜਾਣਗੇ ਕੰਮ ਤੇਰੇ, ਕੁਝ ਨਾ ਰਹੇਗਾ ਅਧੂਰਾ।

ਹੋਰਾਂ ਨੂੰ ਵੇਖ ਕੇ, ਖੁਦ ਨੂੰ ਨਾ ਤੂੰ ਤੜਫ਼ਾ।

ਕਰ ਭਲਾ ਸਭ ਦਾ, ਹੋਵੇਗਾ ਤੇਰਾ ਵੀ ਭਲਾ।

ਅੱਖ ਮਿਚੌਲੀ ਜ਼ਿੰਦਗੀ ਵਿੱਚ, ਚੱਲਦੀ ਰਹਿੰਦੀ ਸਦਾ।

ਖ਼ੁਦ ਨੂੰ ਤੂੰ ਸੰਭਾਲ ਰੱਖੀਂ, ਭਾਵੇਂ ਹੋਵੇ ਕਿਹੋ ਜਿਹੀ ਹਵਾ।

ਅੱਖ ਕੰਨ ਨੂੰ ਸਾਧ ਕੇ, ਮਨ ਨੂੰ ਕਰ ਤੂੰ ਸਥਿਰ ।

ਕੰਮ ਵਿੱਚ ਹੀ ਧਿਆਨ ਲਾ, ਫਲ ਮਿਲੇਗਾ ਸਮੇ ਸਿਰ।

5.04pm 17 June 2026

No comments: