Followers

Sunday, 7 June 2026

3496 ਇਸ ਜਮਾਨੇ ਦੇ ਬੱਚੇ

Nalini Vibha 'Nazli' Famous poetess of Himachal Pradesh 
Hindi version 2525
English version 3495

 ਇਸ ਜਮਾਨੇ ਦੇ ਨਾ ਜਾਣੇ, ਕਿਹੋ ਜਿਹੇ ਨੇ ਬੱਚੇ। 

ਗੱਲ ਗੱਲ ਤੇ ਅੱਖਾਂ ਵਿਖਾਉਂਦੇ ਨੇ ਬੱਚੇ।

ਚੁੱਪ ਚਾਪ ਮੰਨ ਲਵੋ ਜੋ ਆਖਣ, ਤਾਂ ਸਭ ਠੀਕ ਹੈ। 

ਨਹੀਂ ਤਾਂ ਨਾ ਜਾਣੇ ਕੀ ਕੀ ਸੁਣਾਉਂਦੇ ਨੇ ਬੱਚੇ।

ਪੂਰੀਆਂ ਕਰਦੇ ਰਹੇ ਅਸੀਂ ਹਰ ਇਕ ਰੀਝ ਉਹਨਾਂ ਦੀ। 

ਇਹ ਗੱਲ ਕਿੱਥੇ ਸਮਝ ਪਾਉਂਦੇ ਨੇ ਬੱਚੇ।

ਮਾਂ ਪਿਉ ਨੇ ਆਪਣਾ ਹਰ ਫਰਜ਼ ਨਿਭਾ ਦਿੱਤਾ ਮਗਰ। 

ਕੁਝ ਨਾ ਕੀਤਾ ਤੁਸੀਂ ਕਦੇ, ਸੁਣਾਉਂਦੇ ਨੇ ਬੱਚੇ।

ਸਮਝ ਆਵੇਗੀ ਇਹ ਗੱਲ ਉਹਨਾਂ ਨੂੰ ਉਸ ਦਿਨ। 

ਜਦ ਆਪਣੇ ਸਾਹਮਣੇ ਉਹਨਾਂ ਦੇ ਆਉਣਗੇ ਬੱਚੇ।

ਚੱਲਦੇ ਰਹਿਣਗੇ ਸਿਲਸਿਲੇ ਇੰਝ ਹੀ ਇਸ ਜਹਾਨ ਵਿੱਚ। 

ਫਿਰ ਵੀ ਆਪਣਾ ਫਰਜ਼ ਤਾਂ ਨਿਭਾਉਣਗੇ ਬੱਚੇ।

4.47pm 7 June 2026


No comments: