Followers

Friday, 5 June 2026

K6 3494 ਹੱਸਦੇ ਹੱਸਦੇ


Hindi version 2524
English version 3493

 ਹੋ ਜਾਣਗੇ ਕੰਮ ਤੁਰਦੇ ਤੁਰਦੇ।

ਬਣ ਜਾਣਗੇ ਕੰਮ ਕਰਦੇ ਕਰਦੇ।

ਆਏ ਨੇ ਗ਼ਮ ਜ਼ਿੰਦਗੀ ਵਿੱਚ ਤਾਂ ਕੀ।

ਲੰਘ ਜਾਵੇਗੀ ਰਾਤ ਲੰਘਦੇ ਲੰਘਦੇ।

ਜੀਵਨ 'ਚ ਛਾਈ ਧੁੰਦ ਘਣੀ ਤਾਂ ਕੀ।

ਛੱਟ ਜਾਵੇਗੀ ਧੁੰਦ ਛੱਟਦੇ ਛੱਟਦੇ।

ਕਰਦਾ ਜਾ ਕੰਮ ਤੂੰ ਆਪਣੀ ਧੁਨ ਵਿੱਚ।

ਮਿਲ ਜਾਵੇਗੀ ਮੰਜ਼ਿਲ ਹੱਸਦੇ ਹੱਸਦੇ।

ਰੁੱਸੇ ਨੇ ਉਹ, ਦੂਰ ਰਹਿੰਦੇ ਤਾਂ ਕੀ।

ਲਗ ਜਾਵੇਗੀ ਪ੍ਰੀਤ ਲੱਗਦੇ ਲੱਗਦੇ।

ਜਪਦਾ ਰਹਿ ਉਸਨੂੰ ਤੂੰ ਆਪਣੀ ਧੁਨ ਵਿੱਚ।

ਮਿਲ ਜਾਣਗੇ ਰਾਮ ਜੱਪਦੇ ਜੱਪਦੇ।

5.11pm 5 June 2026

No comments: