Hindi version 2529
English version 3503
ਉਲਝਣਾ ਆਉਂਦੀਆਂ, ਤੂੰ ਪਰੇਸ਼ਾਨ ਹੋਣਾ ਨਹੀਂ।
ਕੰਮ ਕਰੀਂ ਧੀਰਜ ਨਾਲ, ਧੀਰਜ ਕਦੇ ਖੋਣਾ ਨਹੀਂ।
ਔਖਾਈਆਂ ਆਉਣਗੀਆਂ ਜਦ ਤੂੰ ਰਾਹ ਤੇ ਤੁਰੇਂਗਾ।
ਰਾਹ ਵਿੱਚ ਫੁੱਲ ਬੀਜੀਂ, ਕੰਡੇ ਕਦੇ ਬੋਣਾ ਨਹੀਂ।
ਜਾਗਦਾ ਹੈ ਸੋ ਪਾਂਦਾ ਹੈ, ਸੁੱਤਾ ਨੂੰ ਖੋਣਾ ਪੈਂਦਾ ਹੈ।
ਜਾਗਦਾ ਰਹੀਂ ਹਮੇਸ਼ਾ, ਕਦੇ ਵੀ ਸੋਣਾ ਨਹੀਂ।
ਮੰਜ਼ਿਲਾਂ ਆਪ ਹੀ ਆ ਜਾਣਗੀਆਂ ਸਾਹਮਣੇ।
ਹੱਸ ਕੇ ਕਦਮ ਵਧਾਈਂ, ਕਦੇ ਰੋਣਾ ਨਹੀਂ।
ਜੇ ਤੇਰੇ ਹੌਸਲੇ ਰਹਿਣਗੇ ਸਦਾ ਬੁਲੰਦ।
ਤੂੰ ਜਿੱਤ ਨਹੀਂ ਸਕਦਾ ਇਹ ਸੋਚਣਾ ਨਹੀਂ।
ਤੂੰ ਤੁਰਦਾ ਜਾ ਆਪਣੀ ਹੀ ਰਾਹ ਉੱਤੇ।
ਭੁੱਲ ਕੇ ਵੀ ਕਦੇ ਕਿਸੇ ਨੂੰ ਧੋਖਾ ਦੇਣਾ ਨਹੀਂ।
2.12pm 15 June 2026

No comments:
Post a Comment