Followers

Saturday, 27 June 2026

K6 3516 ਜਿਵੇਂ ਤਿਵੇਂ ( ਪੰਜਾਬੀ ਕਵਿਤਾ)


Hindi version 2535

English version 3515

ਦੂਰ ਨਿਗਾਹਾਂ ਤੋਂ ਹੋ ਗਈਂ ਜਿਵੇਂ,

ਦਿਲ ਤੋਂ ਤੈਨੂੰ ਕਰਾਂ ਜੁਦਾ ਕਿਵੇਂ।

ਤੇਰੀ ਯਾਦ ਕਦੇ ਵੀ ਜਾਂਦੀ ਨਹੀਂ,

ਸਾਹਮਣੇ ਲੱਗਦੀ ਏ ਖੜੀ ਜਿਵੇਂ।

ਚਾਹੁੰਦਾ ਹਾਂ ਤੈਥੋਂ ਕਰ ਲਵਾਂ ਕਿਨਾਰਾ,

ਦੱਸ ਇਹ ਹੋਵੇਗਾ ਭਲਾ ਕਿਵੇਂ।

ਤੜਫਾਂਗਾ ਤੇਰੀਆਂ ਯਾਦਾਂ ਵਿੱਚ ਇੰਝ,

ਸੋਚਿਆ ਨਾ ਸੀ ਆਉਣਗੇ ਦਿਨ ਏਵੇਂ।

ਏ ਦੀਵਾਨਗੀ ਹੁਣ ਸਹੀ ਨਹੀਂ ਜਾਂਦੀ,

ਦਿਨ ਲੰਘ ਰਹੇ ਨੇ ਬਸ ਜਿਵੇਂ ਤਿਵੇਂ।

1.32pm 27 June 2026

No comments: