Followers

Friday, 19 June 2026

K6 3508 ਨਜ਼ਰ ਨਹੀਂ ਹਟਦੀ (ਪੰਜਾਬੀ ਕਵਿਤਾ)


 
Hindi version 2531
English version 3507
ਕਿਉਂ ਉਸ ਹਸੀਨ ਤੋਂ ਨਜ਼ਰ ਨਹੀਂ ਹਟਦੀ।

ਜੋ ਮੇਰੇ ਨਹੀਂ, ਕਿਸੇ ਹੋਰ ਦੇ ਦਿਲ 'ਚ ਹੈ ਵੱਸਦੀ।

ਕਿੰਨੇ ਇਤਮਿਨਾਨ ਨਾਲ ਰੱਬ ਨੇ ਬਣਾਇਆ ਉਸਨੂੰ।

ਕਿ ਸਾਡੀ ਆਪਣੇ ਆਪ ਉੱਤੇ ਇੱਕ ਨਹੀਂ ਚਲਦੀ।

ਸਮਝਾਉਂਦੇ ਹਾਂ ਆਪਣੇ ਆਪ ਨੂੰ ਹਰ ਘੜੀ ਪਰ,

ਇਸ ਨੂੰ ਸਮਝਾਉਣ ਨਾਲ ਕੋਈ ਗੱਲ ਨਹੀਂ ਬਣਦੀ।

ਕੀ ਤੂੰ ਲਿਖੀ ਵੀ ਹੈ ਮੇਰੇ ਨਸੀਬ ਵਿੱਚ,

ਕਿਉਂ ਮੇਰੀ ਕਿਸਮਤ ਨਹੀਂ ਬਦਲਦੀ।

ਤੇਰਾ ਮੇਰਾ ਯਾਰਾਨਾ ਤਾਂ ਹੈ ਸਦੀਆਂ ਦਾ,

ਕਿਉਂ ਮੇਰੀ ਤੇਰੇ ਅੱਗੇ ਇੱਕ ਨਹੀਂ ਚਲਦੀ। 

5.31pm 19 June 2026

No comments: