Followers

Wednesday, 1 July 2026

3520 ਨਖਰੇ ਭਾਵੇਂ ਹਜ਼ਾਰ ਕਰਦੇ ਨੇ


Hindi version 2537
English version 3519
ਓਹ ਨਖਰੇ ਭਾਵੇਂ ਹਜ਼ਾਰ ਕਰਦੇ ਨੇ,

ਅਸੀਂ ਫਿਰ ਵੀ ਉਹਨਾਂ ਨਾਲ ਪਿਆਰ ਕਰਦੇ ਨੇ।

ਇੱਧਰ-ਉੱਧਰ ਦੀਆਂ ਗੱਲਾਂ ਸੁਣਾ ਜਾਂਦੇ ਨੇ,

ਜਦ ਦਿਲ ਦਾ ਕਦੇ ਇਜ਼ਹਾਰ ਕਰਦੇ ਨੇ।

ਕਦੇ ਟੁੱਟ ਜਾਂਦਾ ਏ ਦਿਲ ਮੇਰਾ,

ਜਦ ਫ਼ਜ਼ੂਲ ਓਹ ਗੱਲਾਂ ਬੇਕਾਰ ਕਰਦੇ ਨੇ।

ਦਿਲ ਫਿਰ ਵੀ ਉਹਨਾਂ ਉੱਤੋਂ ਵਾਰਦੇ ਹਾਂ,

ਓਹ ਸਾਨੂੰ ਹਰ ਪਲ ਬੇਕਰਾਰ ਕਰਦੇ ਨੇ।

ਹੁਣ ਆ ਗਿਆ ਏ ਸਾਨੂੰ ਉਹਨਾਂ ਨੂੰ ਸੰਭਾਲਣਾ,

ਭਾਵੇਂ ਨਖਰੇ ਓਹ ਬੇਸ਼ੁਮਾਰ ਕਰਦੇ ਨੇ।

4.34pm 1 July 2026

No comments: