Hindi version 2550
English version 3549
ਤੁਹਾਨੂੰ ਤਾਂ ਬਸ ਬੋਲਣਾ ਹੈ।
ਕੀ ਬੋਲਣਾ, ਇਹ ਸੋਚ ਨਹੀਂ।
ਤੁਹਾਡਾ ਕੰਮ ਹੋਇਆ ਤਾਂ ਸਭ ਠੀਕ।
ਨਹੀਂ ਤਾਂ ਤੁਹਾਡਾ ਕੋਈ ਮੀਤ ਨਹੀਂ।
ਕੋਈ ਕਰਦਾ ਰਹੇ ਤੁਹਾਡੇ ਲਈ ਕਿੰਨਾ ਵੀ।
ਤੁਹਾਨੂੰ ਵੀ ਕਰਨਾ ਹੈ, ਇਹ ਹੋਸ਼ ਨਹੀਂ।
ਵਕਤ ਦੀ ਕੀਮਤ ਤੁਸੀਂ ਜਾਣ ਨਾ ਸਕੇ।
ਕਿਸੇ ਨੇ ਕਿੰਨਾ ਸਮਾਂ ਦਿੱਤਾ, ਇਹ ਸੋਚ ਨਹੀਂ।
ਆਪਣੇ ਲਈ ਹੀ ਸੋਚਿਆ ਹਮੇਸ਼ਾਂ।
ਕੋਈ ਹੋਰ ਵੀ ਸਾਹਮਣੇ ਹੈ, ਇਹ ਹੋਸ਼ ਨਹੀਂ।
4.36pm 31 July 2026

No comments:
Post a Comment