Hindi version 2547
English version 3543
ਨਾ ਆਖੀਏ ਜਦ ਉਹਨਾਂ ਦੇ ਮਨ ਦੀ ਗੱਲ।
ਮਾੜੀ ਲੱਗਦੀ ਉਹਨਾਂ ਨੂੰ ਫਿਰ ਮੇਰੀ ਗੱਲ।
ਉਹਨਾਂ ਦੀ ਹਾਂ ਵਿੱਚ ਹਾਂ ਮਿਲਾ ਦਿਓ ਤਾਂ ਠੀਕ।
ਨਹੀਂ ਤਾਂ ਉਲਟੀ ਲੱਗਦੀ ਉਹਨਾਂ ਨੂੰ ਮੇਰੀ ਗੱਲ।
ਮੇਰੀ ਆਪਣੀ ਵੀ ਕੋਈ ਸੋਚ ਹੈ।
ਕਿਵੇਂ ਆਖ ਦਿਆਂ ਉਹਨਾਂ ਦੀ ਸੋਚੀ ਗੱਲ।
ਗੱਲਾਂ ਗੱਲਾਂ ਵਿੱਚ ਸਾਨੂੰ ਬਹਲਾ ਲੈਂਦੇ।
ਰੁੱਸ ਜਾਂਦੇ ਜਦ ਨਾ ਮੰਨੀਏ ਉਹਨਾਂ ਦੀ ਗੱਲ।
ਕਿਵੇਂ ਹਾਂ ਵਿੱਚ ਹਾਂ ਮਿਲਾਈਏ ਅਸੀਂ।
ਜਦ ਨਾ ਮਿਲੇ ਉਹਨਾਂ ਦੀ ਗੱਲ ਨਾਲ ਮੇਰੀ ਗੱਲ।
ਤੁਸੀਂ ਭਾਵੇਂ ਕਿੰਨਾ ਵੀ ਬਹਲਾ ਲਵੋ।
ਅਸੀਂ ਤਾਂ ਕਰਾਂਗੇ ਆਪਣੇ ਮਨ ਦੀ ਗੱਲ।
ਡਾ. ਸੰਗੀਤਾ ਸ਼ਰਮਾ ਕੁੰਦਰਾ 'ਗੀਤ'
3.24pm 25 July 2026

No comments:
Post a Comment