Hindi version 2543
English version 3533
ਕੋਈ ਭਾਵੇਂ ਕਿੰਨਾ ਵੀ ਪਿਆਰ ਦਿਖਾਵੇ ਤੈਨੂੰ ਪਰ,
ਆਪਣੇ ਆਪ ਤੋਂ ਵੱਧ ਕੋਈ ਕਿਸੇ ਨੂੰ ਨਹੀਂ ਚਾਹੁੰਦਾ।
ਜਦੋਂ ਮੁਸੀਬਤ ਆ ਖੜ੍ਹਦੀ ਸਾਹਮਣੇ,
ਆਪਣੇ ਸਿਵਾ ਕੋਈ ਕਿਸੇ ਦਾ ਦੁੱਖ ਨਹੀਂ ਵੰਡਦਾ।
ਤੂੰ ਵੀ ਨਾ ਸੋਚ ਕਿ ਕੌਣ ਕੀ ਕਰਦਾ,
ਕਿਸੇ ਦੇ ਸੋਚਣ ਨਾਲ ਕਦੇ ਕੁਝ ਨਹੀਂ ਬਣਦਾ।
ਤੂੰ ਆਪਣੇ ਸਫ਼ਰ ਤੇ ਤੁਰਦਾ ਰਹਿ ਹੌਸਲੇ ਨਾਲ,
ਤੁਰਿਆਂ ਬਿਨਾਂ ਕੋਈ ਸਫ਼ਰ ਕਦੇ ਮੁਕੰਮਲ ਨਹੀਂ ਹੁੰਦਾ।
2.27pm 15 July 2026

No comments:
Post a Comment