Followers

Wednesday, 2 April 2025

3068 ਗ਼ਜ਼ਲ ਇਕੱਲੇ ਇਕੱਲੇ

   


Hindi version 3066
English version 3067
122 122 122 122

ਕਾਫ਼ੀਆ ਆ

 ਰਦੀਫ਼ ਇਕੱਲੇ ਇਕੱਲੇ

ਇੱਥੇ ਕਿਉਂ ਹੈ ਬੈਠਾ ਇਕੱਲੇ ਇਕੱਲੇ।

ਤੂੰ ਕੀ ਸੋਚੀ ਜਾਂਦਾ ਇਕੱਲੇ ਇਕੱਲੇ।


ਇਹ ਹੈ ਜ਼ਿੰਦਗੀ ਇਕ ਅਨੋਖੀ ਪਹੇਲੀ,

ਨਾ ਹੱਲ ਹੋ ਸਕੁਗਾ ਇਕੱਲੇ ਇਕੱਲੇ।


ਕਈ ਮੁਸ਼ਕਿਲਾਂ ਖੜੀਆਂ ਸਨਮੁਖ ਨੇ ਤੇਰੇ।

ਕਿਵੇਂ ਤੂੰ ਲੜੇਗਾ ਇਕੱਲੇ ਇਕੱਲੇ।


ਕਿਸੇ ਨੂੰ ਬਣਾ ਹਮਸਫ਼ਰ ਲੈ ਤੂੰ ਆਪਣਾ,

ਤੂੰ ਕਿੰਨਾ ਚਲੇਗਾ ਇਕੱਲੇ ਇਕੱਲੇ।

 

ਜੋ ਲੈ ਸਾਥ ਆਪਣੇ ਕਿਸੇ ਨੂੰ ਚਲੇਗਾ।

ਤਾਂ ਡਰ ਵੀ ਰਹੇਗਾ ਇਕੱਲੇ ਇਕੱਲੇ।


ਕੋਈ ਨਾਲ ਹੋਵੇ, ਤਾਂ ਰਾਹ ਹੋਏ ਸੋਖਾ,

ਤੂੰ ਹੁਣ ਛੱਡ ਦੇ ਚਲਣਾ ਇਕੱਲੇ ਇਕੱਲੇ।


ਜਦੋਂ ਦੋ ਨੇ ਮਿਲਦੇ ਗਯਾਰਾਂ ਨੇ ਬਣਦੇ। 

ਨਾ ਕੁਝ ਵੀ ਬਣੇਗਾ ਇਕੱਲੇ ਇਕੱਲੇ।


ਬਣਾ ਹਮਸਫ਼ਰ 'ਗੀਤ' ਆਪਣਾ ਕਿਸੇ ਨੂੰ ।

ਨਾ ਕੁਝ ਵੀ ਮਿਲੇਗਾ ਇਕੱਲੇ ਇਕੱਲੇ।

3.12pm 2 April 2025

No comments: