Surjit Patar
English version 3095
Hindi version 3090
2122 2122 2122 212
ਕਾਫ਼ੀਆ: ਆ
ਰਦੀਫ਼: ਰਾਤ ਭਰ
ਕਿਉਂ ਤੂੰ ਮੈਨੂੰ ਬੇਵਜਾ ਹੀ ਸੀ ਸਤਾਇਆ ਰਾਤ ਭਰ।
ਚੰਨ ਵੈਰੀ ਵੀ ਰਿਹਾ ਹੋਲੇ ਹੀ ਚਲਦਾ ਰਾਤ ਭਰ।
ਇੱਕ ਪਾਸੇ ਕੱਟਣੀ ਮੁਸ਼ਕਿਲ ਬੜੀ ਹੀ ਸੀ ਰਾਤ ਇਹ।
ਉੱਤੇ ਕਰ ਵਾਅਦਾ ਤੂੰ ਮੈਨੂੰ, ਸੀ ਨਾ ਆਇਆ ਰਾਤ ਭਰ।
ਜਦ ਪਤਾ ਲੱਗਿਆ ਇਹ ਕੱਟਣਾ ਸਾਰਾ ਜੀਵਨ ਤੇਰੇ ਬਿਨ।
ਜਾਗ ਰਾਤੀ ਖੁਦ ਨੂੰ ਆਪਣਾ ਗਮ ਸੁਣਾਇਆ ਰਾਤ ਭਰ।
ਚੰਨਨੀ ਚੁਭਦੀ ਨਹੀਂ, ਰੰਗੀਨ ਹੁੰਦੀ ਰਾਤ ਇਹ।
ਜੇ ਮਿਰੇ ਤੂੰ ਕੋਲ ਆ ਕੇ ਬੈਠ ਜਾਂਦਾ ਰਾਤ ਭਰ।
ਮੈਂ ਇਕੱਲਾ ਹੀ ਰਿਹਾ ਸੀ ਇਸ ਸਫਰ ਵਿਚ ਅੱਜ ਤੱਕ,
ਕਾਸ਼ ਤੂੰ ਹੱਥ ਮੇਰਾ ਫੜ ਕੇ, ਨਾਲ ਤੁਰਦਾ ਰਾਤ ਭਰ।
ਕੀ ਮੈਂ ਦੱਸਾਂ ਤੈਨੂੰ ਕੇ ਕਿੱਦਾਂ ਗੁਜ਼ਾਰੀ ਰਾਤ ਮੈਂ।
ਗਿਣਦਾ ਤਾਰੇ ਮੈਂ ਰਿਹਾ ਤੇ ਚੰਨ ਤੱਕਿਆ ਰਾਤ ਭਰ।
ਨਾ ਕੋਈ ਹੈ ਜਾਣ ਸਕਿਆ, ਮੇਰੇ ਗ਼ਮ ਦੀ ਕੀ ਵਜ੍ਹਾ,
ਸੋਚਿਆ ਮੈਂ ਵੀ ਸਮਝ ਪਰ ਕੁਝ ਨਾ ਆਇਆ ਰਾਤ ਭਰ।
'ਗੀਤ' ਦੁਨੀਆ ਤਾਂ ਨਾ ਸਮਝੇਗੀ ਤੇਰੇ ਇਸ ਹਾਲ ਨੂੰ।
ਜਾਗਦਾ ਤੂੰ ਸੋਚ ਕੇ ਇਹ ਕਿਉਂ ਹੈ ਰਹਿੰਦਾ ਰਾਤ ਭਰ।
2.49pm 25 April 2025
2122 2122 2122 212
1 comment:
Very nice poetry!
Post a Comment