Followers

Sunday, 20 April 2025

3086 ਪੰਜਾਬੀ ਗ਼ਜ਼ਲ ਜੁਦਾ ਹੋਣਾ


 Hindi version 3084
English version 3085
1222 1222 1222 1222

ਕਾਫ਼ੀਆ ਏ

ਰਦੀਫ਼ ਤੋਂ ਤਾਂ ਜੁਦਾ ਹੋਣਾ

ਚੁੱਭੇ ਮੈਨੂੰ ਬਹੁਤ ਤੇਰਾ, ਮੇਰੇ ਤੋਂ ਤਾਂ ਜੁਦਾ ਹੋਣਾ।

ਬੜਾ ਔਖਾ ਹੈ ਹੋਇਆ ਹੁਣ ਕਿਸੇ ਤੋਂ ਤਾਂ ਜੁਦਾ ਹੋਣਾ।


ਜੋ ਤੜਪਾਵੇ, ਸਤਾਵੇ, ਜਾਨ ਲੈਵੇ ਨਾਲੇ ਪੁੱਛੇ ਨਾ,

ਇਹੀ ਚੰਗਾ ਹੈ ਇਸ ਗੱਲ ਤੋਂ ਉਸੇ ਤੋਂ ਤਾਂ ਜੁਦਾ ਹੋਣਾ।

1222 1222 1222 1222

ਰਵਾਂਗਾ ਖੁਸ਼, ਮਿਲਾਂਗਾ ਨਾ ਮੈਂ ਹੁਣ ਤੈਨੂੰ, ਪਤਾ ਸੀ ਕੀ,

ਦਵੇਗਾ ਇਹ ਬੜਾ ਗਮ ਹੁਣ ਤੇਰੇ ਤੋਂ ਤਾਂ ਜੁਦਾ ਹੋਣਾ।


ਬੜੀ ਮੁਸ਼ਕਿਲ ਮੈਂ ਕੱਟੀਆਂ ਨੇ, ਵਿਛੋੜੇ ਵਾਲੀਆਂ ਰਾਤਾਂ।

ਜ਼ਖਮ ਵਰਗਾ ਲੱਗੇ ਮੈਨੂੰ, ਤਦੇ ਤੋਂ ਤਾਂ ਜੁਦਾ ਹੋਣਾ।


ਮਿਲੇ ਫਿਰ ਤੋਂ ਦੁਆਵਾਂ ਨਾਲ ਵੱਖਰੇ ਹੁਣ ਨਾ ਹੋਣਾ ਹੈ।

ਲਵੇਗਾ ਜਾਨ, ਹੋਇਆ (ਜੋ )ਫਿਰ ਸਿਰੇ ਤੋਂ ਤਾਂ ਜੁਦਾ ਹੋਣਾ।


 ਸੀ ਕੀਤਾ ਪਿਆਰ ਜਿਸ ਨੂੰ ਸੀ, ਕਦੇ ਮੈਂ ਜਾਨ ਤੋਂ ਵੱਧ ਕੇ।

ਹੈ ਚੰਗਾ ਪਰ, ਇਸ਼ਕ਼ ਦੇ ਵਿੱਚ, ਦਗੇ ਤੋਂ ਤਾਂ ਜੁਦਾ ਹੋਣਾ।


ਨਾ ਪੁੱਛੋ 'ਗੀਤ' ਦੀ ਹਾਲਤ, ਨਿਕਲ ਜਾਵੇਗੀ ਓਸ ਦੀ ਜਾਨ।

ਮਿਲੇ ਜਦ ਸੋਚਿਆ ਸੀ ਦਿਨ ਉਸੇ ਤੋਂ ਤਾਂ ਜੁਦਾ ਹੋਣਾ।

12.38pm 20 April 2025

No comments: