Followers

Tuesday, 8 April 2025

3074 ਗ਼ਜ਼ਲ ਸ਼ੌਕ ਹੈ


 1212 1212 1212 1212

ਕਾਫ਼ੀਆ ਆਉਣ 

ਰਦੀਫ਼ ਦਾ ਹੀ ਸ਼ੌਕ ਹੈ

ਹੈ ਉਹਨਾਂ ਨੂੰ ਤਾਂ ਨਖਰੇ ਬਸ ਵਿਖਾਉਣ ਦਾ ਹੀ ਸ਼ੌਕ ਹੈ।

ਤੇ ਨਖਰੇ ਸਾਨੂੰ ਉਹਨਾਂ ਦੇ ਉਠਾਉਣ ਦਾ ਹੀ ਸ਼ੌਕ ਹੈ।

 

ਨਾ ਇਕ ਵੀ ਪਲ ਹੈ ਲੰਘਦੀ ਏ ਜ਼ਿੰਦਗੀ ਉਨਾਂ ਬਿਨਾ।

ਪਤਾ ਨੀ ਕਿਉਂ ਉਹਨਾਂ ਨੂੰ ਛੱਡ ਕੇ ਜਾਣ ਦਾ ਹੀ ਸ਼ੌਕ ਹੈ।


ਇਹ ਜਾਣਦੇ ਨੇ ਉਹ ਅਸੀਂ ਨਾ ਜੀ ਸਕਾਂਗੇ ਉਨ੍ਹਾਂ ਬਿਨ।

ਕਵਾਂ ਵੀ ਕੀ ਉਹਨਾਂ ਨੂੰ ਤਾਂ ਮਿਟਾਉਣ ਦਾ ਹੀ ਸ਼ੌਕ ਹੈ।


ਜਿਹੋ ਜਿਹੇ ਵੀ ਓਹ ਨੇ, ਸਾਨੂੰ ਨਾਲ ਉਸਦੇ ਪਿਆਰ ਏ।

ਨਸੀਬ ਮੇਰਾ ਉਸਨੂੰ ਬਸ ਦੁਖਾਉਣ ਦਾ ਹੀ ਸ਼ੌਕ ਹੈ।


ਉਮੀਦ ਹੈ ਕਦੇ ਮੇਰੀ ਤਾਂ ਗੱਲ ਨੂੰ ਮੰਨ ਹੀ ਜਾਣਗੇ।

ਅਜੇ ਉਹਨਾਂ ਨੂੰ ਮੈਨੂੰ ਬਸ ਰਿਝਾਉਣ ਦਾ ਹੀ ਸ਼ੌਕ ਹੈ।


ਏ ਕਾਸ਼ ਸਾਡਾ ਪਿਆਰ ਵੀ, ਉਹਨਾਂ ਨੂੰ ਆਉਂਦਾ ਨਜ਼ਰ।

ਅਜੇ ਤਾਂ ਵੇਲੇ ਨੂੰ ਹੀ ਅਜਮਾਉਣ ਦਾ ਹੀਸ਼ੌਕ ਹੈ।


 ਬਿਠਾਇਆ ਸੀ ਉਹਨਾਂ ਨੂੰ ਮੈਂ ਅੱਖਾਂ ਦੀਆਂ ਪਲਕਾਂ ਤੇ।

ਕਿਉਂ ਆਂਸੂ ਬਣ ਕੇ ਅੱਖਾਂ ਤੋਂ ਬਹ ਜਾਣ ਦਾ ਹੀ ਸ਼ੌਕ ਹੈ।


ਤੁਸੀਂ ਇਹ ਜਾਣਦੇ ਨਹੀਂ ਮੈਂ ‘ਗੀਤ’ ਦਾ ਦੀਵਾਨਾ ਹਾਂ।

 ਹੈ ਸੁਣਿਆ ਉਹਨਾਂ ਨੂੰ ਵੀ ਗਾਣੇ ਗਾਉਣ ਦਾ ਹੀ ਸ਼ੌਕ ਹੈ।

10.30pm 8 April 2025

No comments: