Followers

Monday, 28 April 2025

3094 ਪੰਜਾਬੀ ਗ਼ਜ਼ਲ ਲਲਕਾਰ ਹੋਣੀ ਚਾਹੀਦੀ (ਪਹਿਲਗਾਮ ਚ' ਹੋਏ ਨਿਹੱਥੇ ਲੋਕਾਂ ਦੇ ਕਤਲ ਤੇ ਇੱਕ ਸੰਜੀਦਾ ਗ਼ਜ਼ਲ)


 Hindi version 3092
English version 3093
ਪੰਜਾਬੀ ਗ਼ਜ਼ਲ 

2122 2122 2122 212,

ਕਾਫ਼ੀਆ ਣੀ

 ਰਦੀਫ਼: ਚਾਹੀਦੀ


ਚੁੱਪ ਨਹੀਂ ਹੁਣ ਬੈਠਣਾ, ਲਲਕਾਰ ਹੋਣੀ ਚਾਹੀਦੀ।

ਦੁਸ਼ਮਣਾਂ ਦੇ ਖੂਨ ਨਾਲ ਹੁਣ ਧਰਤ ਧੁਲਣੀ ਚਾਹੀਦੀ।


ਜੇ ਅਮਨ ਦੇ ਹਾਂ ਸਿਪਾਹੀ, ਘੱਟ ਨਾ ਸਮਝਣ ਸਾਨੂੰ ਓਹ।

ਖੌਫ ਦੀ ਹੁਣ ਇਕ ਕਹਾਣੀ ਲਿੱਖੀ ਜਾਣੀ ਚਾਹੀਦੀ।


ਕੱਲ੍ਹ ਨੀਹੱਥੇ ਲੋਕਾਂ ਦਾ ਵਗਿਆ ਲਹੂ ਕਸ਼ਮੀਰ ਵਿੱਚ।

ਉਹਨਾਂ ਦੀ ਧਰਤੀ ਵੀ ਹੁਣ ਤਾਂ ਲਾਲ ਦਿਖਣੀ ਚਾਹੀਦੀ।

,

ਖੂਨ ਵਿਚ ਲਿਪਟੀ ਹੈ ਵਾਦੀ, ਰੰਗ ਵੇਖੋ ਕੀ ਹੋਇਆ।

ਹੁਣ ਨਵੀਂ ਸੁੰਦਰ ਕਹਾਣੀ ਫੇਰ ਬਣਣੀ ਚਾਹੀਦੀ।


ਖੌਫ ਦਾ ਸਾਇਆ ਹੈ ਛਾਇਆ ਚੁੱਪ ਹੈ ਹਰ ਪਾਸੇ ਪਈ।

ਕਿੰਜ ਸੰਨਾਟਾ ਏ ਟੁੱਟੇ, ਗੱਲ ਕਹਿਣੀ (ਕਰਣੀ) ਚਾਹੀਦੀ।


ਡਰ ਕੇ ਕਦ ਤੱਕ ਹੁਣ ਰਵਾਂਗੇ ਦੱਸ ਘਰਾਂ ਵਿੱਚ ਆਪਣੇ।

ਹੁਣ ਤਾਂ ਹਰ ਪਾਸੇ ਤੋਂ ਹੀ ਆਵਾਜ਼ ਉੱਠਣੀ ਚਾਹੀਦੀ।


ਉਹ ਵੀ ਵੇਖਣਗੇ ਤਮਾਸ਼ਾ, ਡਰ ਕੇ ਹੁਣ ਜੀਣਾ ਨਹੀਂ।

ਕਰ ਖੜਾ ਸੜਕਾਂ ਤੇ ਗੋਲੀ ਮਾਰ ਦੇਣੀ ਚਾਹੀਦੀ।


'ਗੀਤ' ਦਾ ਜੋਸ਼ ਏ ਲਹੂ ਲਲਕਾਰਦਾ ਹੈ ਉਹਨਾਂ ਨੂੰ।

ਬਾਤ ਦਾ ਮੌਕਾ ਗਿਆ, ਤਲਵਾਰ ਚਲਣੀ ਚਾਹੀਦੀ।

6.53pm 28 April 2025

1 comment:

Anonymous said...

Wah ji wah , kamaal keeta Sangeeta ji