Followers

Friday, 11 April 2025

3077 ਪੰਜਾਬੀ ਗ਼ਜ਼ਲ ਨਹੀਂ ਮਾਲੂਮ

Hindi version 3075
English version 3076

1222 1222 1222 1222

ਕਾਫ਼ੀਆ ਆ

ਰਦੀਫ਼ ਨਹੀਂ ਮਾਲੂਮ


ਮੋਹੱਬਤ ਵਿੱਚ ਮੇਰਾ ਉਸ ਨੂੰ ਫ਼ਨਾ ਹੋਣਾ ਨਹੀਂ ਮਾਲੂਮ।

ਤੇ ਘੁੱਟ ਘੁੱਟ ਕੇ ਜੁਦਾਈ ਵਿਚ ਮੇਰਾ ਰੋਣਾ ਨਹੀਂ ਮਾਲੂਮ।


ਕਿਵੇਂ ਹਰ ਰਾਤ ਹੈ ਲੰਘਦੀ, ਨਹੀਂ ਉਹ ਜਾਣਦੀ ਮੇਰੀ।

ਹੈ ਕਿੰਨਾ ਔਖਾ ਬੀਤੀ ਯਾਦ ਸੰਜੋਣਾ ਨਹੀਂ ਮਾਲੂਮ।


ਤੁਸੀਂ ਤਾਂ ਭੁੱਲ ਗਏ ਸਾਨੂੰ, ਨਵੇਂ ਨੇ ਲੋਕ ਜਦ ਆਏ।

ਕੀ ਹੈ ਔਖਾ ਪੁਰਾਣੇ ਰਿਸ਼ਤੇ ਨੂੰ ਝੱਲਣਾ ਨਹੀਂ ਮਾਲੂਮ।


ਜਦੋਂ ਟੁੱਟਣ ਲੱਗੇ ਰਿਸ਼ਤੇ, ਬਣੇ ਸੀ ਪਿਆਰ ਦੇ ਜੋ ਨਾਲ।

ਕਿਵੇਂ ਲੱਗਦਾ ਏ ਹੱਥੋਂ ਉਹਨਾਂ ਨੂੰ ਧੋਣਾ ਨਹੀਂ ਮਾਲੂਮ।


ਕਦੇ ਪਾਇਆ ਅਸਾਂ ਨਾ ਪਿਆਰ, ਆਪਣੇ ਪਿਆਰ ਦੇ ਬਦਲੇ।

ਕਿਹਾ ਕਿਸਨੇ , ਉਹੀ ਮਿਲਦਾ ਜੋ ਹੈ ਬੋਣਾ ਨਹੀਂ ਮਾਲੂਮ।


ਏ ਕਹਿੰਦੇ ਸਭ, ਮਿਲੇਗਾ ਪਿਆਰ ਮੈਨੂੰ ਵੀ ਮੇਰਾ ਇੱਕ ਦਿਨ।

ਨਿਸ਼ਾਨ ਮਿਲਿਆ ਨਾ ਲੱਭਿਆ ਚਾਹੇ ਹਰ ਕੋਨਾ ਨਹੀ ਮਾਲੂਮ।


ਅਸੀਂ ਤਾਂ ਰਾਹਾਂ ਦੇ ਪੱਥਰ, ਹਾਂ ਸਾਰੇ ਮਾਰਦੇ ਠੋਕਰ।

ਤੁਹਾਡਾ ਰੂਪ ਰੱਬ ਵਰਗਾ ਨਿਰਾ ਸੋਹਣਾ ਨਹੀਂ ਮਾਲੂਮ।


ਹੈ ਤੈਨੂੰ 'ਗੀਤ' ਦੇ ਤਾਂ ਵਾਸਤੇ ਮੁਸ਼ਕਲ ਬੜਾ ਪਾਉਣਾ।

ਹੈ ਮੁਸ਼ਕਿਲ ਉਸ ਤੋਂ ਵੀ ਉਸਨੂੰ ਜੁਦਾ ਹੋਣਾ ਨਹੀਂ ਮਾਲੂਮ।

3.21pm 11 April 2025

No comments: